ਗਾਂਧੀ ਜੈਅੰਤੀ ਮੌਕੇ ਸੀ ਆਰ ਪੀ ਐੱਫ ਦੇ ਜਵਾਨਾਂ ਵੱਲੋਂ ਸਫ਼ਾਈ ਮੁਹਿੰਮ
ਗਾਂਧੀ ਜੈਅੰਤੀ ਦੇ ਮੌਕੇ ’ਤੇ ਅੱਜ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਵੱਲੋਂ ਸੈਕਟਰ 43 ਦੇ ਬੱਸ ਸਟੈਂਡ ਵਿੱਚ ਸਵੱਛ ਭਾਰਤ ਮੁਹਿੰਮ ਚਲਾਈ ਗਈ।
ਬਟਾਲੀਅਨ ਕਮਾਂਡੈਂਟ ਸ੍ਰੀਮਤੀ ਕਮਲ ਸਿਸੋਦੀਆ ਨੇ ਖ਼ੁਦ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਿਨ੍ਹਾਂ ਨੇ ਨਾਗਰਿਕਾਂ, ਯਾਤਰੀਆਂ ਅਤੇ ਰਾਹਗੀਰਾਂ ਨੂੰ ਜਨਤਕ ਥਾਵਾਂ ਨੂੰ ਸਾਫ਼ ਰੱਖਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿੱਚ ਬਟਾਲੀਅਨ ਦੇ ਅਧਿਕਾਰੀ, ਸੈਨਿਕ, ਸਥਾਨਕ ਸਿਵਲ ਸੋਸਾਇਟੀ ਮੈਂਬਰ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ। ਭਾਰਤੀ ਸੱਭਿਆਚਾਰਕ ਗਿਆਨ ਸੰਸਥਾ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਕਮਾਂਡੈਂਟ ਕਮਲ ਸਿਸੋਦੀਆ ਨੇ ਸਫ਼ਾਈ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਪ੍ਰਸ਼ੰਸਾ ਪੱਤਰ ਵੀ ਵੰਡੇ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਸੈਨਿਕ ਆਪਣੇ ਦੁਸ਼ਮਣਾਂ ਨੂੰ ਹਰਾ ਕੇ ਰਾਸ਼ਟਰ ਦੀ ਰੱਖਿਆ ਕਰਦੇ ਹਨ, ਉਸੇ ਤਰ੍ਹਾਂ ਸਫ਼ਾਈ ਕਰਮਚਾਰੀ ਸਾਡੇ ਆਲੇ-ਦੁਆਲੇ ਨੂੰ ਸਾਫ਼ ਰੱਖ ਕੇ ਇੱਕ ਸੁੰਦਰ ਅਤੇ ਸਿਹਤਮੰਦ ਸਮਾਜ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
ਇਸ ਮੌਕੇ ਉਨ੍ਹਾਂ ਨਾਲ ਬੱਸ ਸਟੈਂਡ ਮੈਨੇਜਰ ਸਤਵਿੰਦਰ ਸਿੰਘ, ਕੈਲਾਸ਼ ਅਹਿਲਾਵਤ, ਸੈਕਿੰਡ ਕਮਾਂਡ ਅਫ਼ਸਰ ਸੁਨੀਲ ਖਿੰਚੀ, ਡਿਪਟੀ ਕਮਾਂਡੈਂਟ ਰਾਜੇਸ਼ਵਰੀ ਅਤੇ ਨਿਸ਼ਾਂਤ ਸ਼ਰਮਾ, ਸਹਾਇਕ ਕਮਾਂਡੈਂਟ, ਸੁਬਾਰਡੀਨੇਟ ਸਟਾਫ਼ ਅਤੇ ਬਟਾਲੀਅਨ ਦੇ ਸਿਪਾਹੀ ਅਤੇ ਅਨੂਪ ਸਰੀਨ, ਅਤੁਲ ਕਪੂਰ, ਅਮਨ ਮੁੱਖੀ, ਅਨੂਦੀਪ ਸ਼ਰਮਾ, ਅਨੂਦੀਪ ਸ਼ਰਮਾ, ਡਾ. ਵਿਸ਼ਵਾ ਗੁਪਤਾ, ਡਾ: ਵਿਨੈ ਜੈਨ, ਬਰਫ਼ ਸਿੰਘ, ਅਸ਼ੋਕ ਸ਼ਰਮਾ ਹਾਜ਼ਰ ਸਨ।