ਕ੍ਰਿਕਟ ਟੂਰਨਾਮੈਂਟ: ਅਕਬਰਪੁਰ ਮਗਰੋੜ ਦੀ ਟੀਮ ਜੇਤੂ
ਇੱਥੋਂ ਨੇੜਲੇ ਪਿੰਡ ਅਕਬਰਪੁਰ ਮਗਰੋੜ ਦੇ ਨੌਜਵਾਨਾਂ ਵੱਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਫਾਈਨਲ ਮੁਕਾਬਲਾ ਮੇਜ਼ਬਾਨ ਅਕਬਰਪੁਰ ਅਤੇ ਮੀਆਂਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਅਕਬਰਪੁਰ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਦੌਰਾਨ ਮੁੱਖ...
Advertisement
ਇੱਥੋਂ ਨੇੜਲੇ ਪਿੰਡ ਅਕਬਰਪੁਰ ਮਗਰੋੜ ਦੇ ਨੌਜਵਾਨਾਂ ਵੱਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਫਾਈਨਲ ਮੁਕਾਬਲਾ ਮੇਜ਼ਬਾਨ ਅਕਬਰਪੁਰ ਅਤੇ ਮੀਆਂਪੁਰ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਦੌਰਾਨ ਅਕਬਰਪੁਰ ਦੀ ਟੀਮ ਜੇਤੂ ਰਹੀ। ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਦਿਨੇਸ਼ ਕੁਮਾਰ ਚੱਢਾ ਵਿਧਾਇਕ ਰੂਪਨਗਰ ਨੇ ਜੇਤੂ ਟੀਮਾਂ ਨੂੰ ਇਨਾਮ ਵੰਡੇ। ਭਗਤਾ ਗੋਚਰ ਨੂੰ ਮੈਨ ਆਫ਼ ਦਿ ਸੀਰੀਜ਼ ਦਾ ਖਿਤਾਬ ਦਿੱਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਸੋਨੀ ਸਨਾਨਾ, ਗਗਨ ਅਕਬਰਪੁਰ, ਗੁਰਦੀਪ ਸਿੰਘ, ਸਰਬਜੀਤ ਸਿੰਘ ਸਨਾਨਾ, ਕਾਕੂ ਬਾਬਾ ਸਰਪੰਚ ਸਨਾਨਾ, ਬਲਵੀਰ ਮਗਰੋੜ, ਕਮੇਟੀ ਮੈਂਬਰ ਮੰਗੂ ਮਗਰੋੜ, ਬਿੱਲਾ, ਹਰਮਨ ਸਿੰਘ ਅਕਬਰਪੁਰ, ਨੋਨਾ ਮਗਰੋੜ, ਵਿੱਕੀ ਪਹਿਲਵਾਨ, ਗੱਬਰ ਸਨਾਨਾ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।
Advertisement
Advertisement