ਨਸ਼ਿਆਂ ਖ਼ਿਲਾਫ਼ ਕ੍ਰਿਕਟ ਲੀਗ
ਚੰਡੀਗੜ੍ਹ: ਗਲੀ ਮੁਹੱਲਾ ਕ੍ਰਿਕਟ ਲੀਗ (ਜੀਐੱਮਸੀਐੱਲ) ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਾਨਫਰੰਸ ਦੌਰਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦੇ ਨਾਲ ‘ਸਰਪੰਚ ਟਰਾਫੀ’ ਦਾ ਐਲਾਨ ਕੀਤਾ। ਇਸ ਦਾ ਮੰਤਵ ਪੇਂਡੂ ਪੰਜਾਬ ਨੂੰ ਇਕਜੁੱਟ ਕਰਨਾ ਤੇ ਪਿੰਡਾਂ ਦੀ ਲੀਡਰਸ਼ਿਪ ਦਾ ਸਨਮਾਨ...
Advertisement
ਚੰਡੀਗੜ੍ਹ: ਗਲੀ ਮੁਹੱਲਾ ਕ੍ਰਿਕਟ ਲੀਗ (ਜੀਐੱਮਸੀਐੱਲ) ਨੇ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਕਾਨਫਰੰਸ ਦੌਰਾਨ ਨਸ਼ਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰਨ ਦੇ ਨਾਲ ‘ਸਰਪੰਚ ਟਰਾਫੀ’ ਦਾ ਐਲਾਨ ਕੀਤਾ। ਇਸ ਦਾ ਮੰਤਵ ਪੇਂਡੂ ਪੰਜਾਬ ਨੂੰ ਇਕਜੁੱਟ ਕਰਨਾ ਤੇ ਪਿੰਡਾਂ ਦੀ ਲੀਡਰਸ਼ਿਪ ਦਾ ਸਨਮਾਨ ਕਰਨਾ ਹੋਵੇਗਾ। ਬਾਬਾ ਇੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਜੀਐੱਮਸੀਐੱਲ ਰਾਹੀਂ ਨੌਜਵਾਨਾਂ ਨੂੰ ਜਿਉਣ ਦੀ ਉਮੀਦ ਦਿੱਤੀ ਜਾਵੇਗੀ। ਅਮਨ ਬੰਦਵੀ ਨੇ ਕਿਹਾ ਕਿ ਜੀਐੱਮਸੀਐੱਲ ਮਹਿਲਾ ਸਸ਼ਕਤੀਕਰਨ ਤੇ ਪੰਜਾਬ ਦੇ ਪੁਨਰ ਨਿਰਮਾਣ ਲਈ ਨਵੀਂ ਮੁਹਿੰਮ ਹੈ। ਪ੍ਰਾਈਡ ਅਕੈਡਮੀ ਦੇ ਹਰਮੀਤ ਸਿੰਘ ਨੇ ਕਿਹਾ ਕਿ ਖਿਡਾਰੀਆਂ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਇਆ ਜਾਵੇਗਾ। ਸੀਈਓ ਰਮਨ ਗਾਂਧੀ ਨੇ ਦੱਸਿਆ ਕਿ ਇਹ ਮੁਹਿੰਮ ਹਰ ਗਲੀ ਤੇ ਪਿੰਡ ਤੱਕ ਪਹੁੰਚੇਗੀ। -ਵਪਾਰ ਪ੍ਰਤੀਨਿਧ
Advertisement