ਕਾਨਫਰੰਸ ’ਚ ਸੀ ਪੀ ਆਈ ਚੰਡੀਗੜ੍ਹ ਦੇ ਅਹੁਦੇਦਾਰ ਚੁਣੇ
ਸਰਬਸੰਮਤੀ ਨਾਲ ਰਾਜ ਕੁਮਾਰ ਜ਼ਿਲ੍ਹਾ ਸਕੱਤਰ, ਹੁੰਦਲ ਅਤੇ ਵਕੀਲ ਸਹਾਇਕ ਸਕੱਤਰ ਬਣੇ
Advertisement
ਸੀ ਪੀ ਆਈ ਚੰਡੀਗੜ੍ਹ ਦੀ 18ਵੀਂ ਜ਼ਿਲ੍ਹਾ ਕਾਨਫਰੰਸ ਅਜੇ ਭਵਨ ਵਿੱਚ ਕੀਤੀ ਗਈ। ਪਾਰਟੀ ਦਾ ਝੰਡਾ ਕਾਮਰੇਡ ਦੇਵੀ ਦਿਆਲ ਸ਼ਰਮਾ ਨੇ ਲਹਿਰਾਇਆ, ਜਿਸ ਉਪਰੰਤ 28 ਅਗਸਤ 2022 ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਦੀ ਰਿਪੋਰਟ ਕਾਮਰੇਡ ਰਾਜ ਕੁਮਾਰ ਨੇ ਪੇਸ਼ ਕੀਤੀ। ਪ੍ਰੋ. ਰਾਬਿੰਦਰ ਨਾਥ ਸ਼ਰਮਾ, ਕਰਮ ਸਿੰਘ ਵਕੀਲ, ਐੱਸ ਐੱਸ ਕਾਲੀਰਮਨਾ, ਭੁਪਿੰਦਰ ਸਿੰਘ, ਸਤਿਆਵੀਰ, ਸੁਰਜੀਤ ਕਾਲੜਾ, ਪ੍ਰੀਤਮ ਸਿੰਘ ਹੁੰਦਲ ਅਤੇ ਪ੍ਰਲਾਦ ਸਿੰਘ ਨੇ ਰਿਪੋਰਟ ’ਤੇ ਵਿਚਾਰ ਪੇਸ਼ ਕੀਤੇ, ਜਿਸ ਉਪਰੰਤ ਰਿਪੋਰਟ ਸਰਬਸੰਮਤੀ ਨਾਲ ਪਾਸ ਕੀਤੀ ਗਈ। ਵਿੱਤ ਅਤੇ ਖਰਚਿਆਂ ਦੀ ਰਿਪੋਰਟ ਪ੍ਰੀਤਮ ਸਿੰਘ ਹੁੰਦਲ ਨੇ ਪੇਸ਼ ਕੀਤੀ, ਜੋ ਸਰਬਸੰਮਤੀ ਨਾਲ ਪਾਸ ਕੀਤੀ ਗਈ।
ਇਸ ਦੌਰਾਨ ਸਰਬਸੰਮਤੀ ਨਾਲ ਰਾਜ ਕੁਮਾਰ ਨੂੰ ਲਗਾਤਾਰ ਤੀਜੀ ਵਾਰ ਜ਼ਿਲ੍ਹਾ ਸਕੱਤਰ ਅਤੇ ਪ੍ਰੀਤਮ ਸਿੰਘ ਹੁੰਦਲ ਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਸਰਬਸੰਮਤੀ ਨਾਲ 23 ਮੈਂਬਰੀ ਜ਼ਿਲ੍ਹਾ ਕੌਂਸਲ, ਚਾਰ ਮੈਂਬਰੀ ਕੰਟਰੋਲ ਕਮਿਸ਼ਨ, ਅਤੇ ਪ੍ਰੀਤਮ ਸਿੰਘ ਹੁੰਦਲ ਨੂੰ ਮੁੜ ਖਜ਼ਾਨਚੀ ਦਾ ਅਹੁਦਾ ਸੰਭਾਲਿਆ ਗਿਆ।
Advertisement
ਜ਼ਿਲ੍ਹਾ ਕਾਨਫਰੰਸ ਦੌਰਾਨ ਵਿਚਾਰ-ਵਟਾਂਦਰੇ ਉਪਰੰਤ ਛੇਤੀ ਹੋਣ ਵਾਲੀ ਸੂਬਾ ਕਾਨਫਰੰਸ ਲਈ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ, ਸੁਰਜੀਤ ਕਾਲੜਾ ਚਾਰ ਡੈਲੀਗੇਟ ਅਤੇ ਭੁਪਿੰਦਰ ਸਿੰਘ ਨੂੰ ਬਦਲਵਾਂ ਡੈਲੀਗੇਟ ਚੁਣਿਆ ਗਿਆ। ਨਰਿੰਦਰ ਕੌਰ ਸੋਹਲ ਨੇ ਪੰਜਾਬ ਅਤੇ ਦੇਸ਼ ਦੇ ਮੌਜੂਦਾ ਬਾਰੇ ਗੱਲ ਕੀਤੀ। ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪਾਰਟੀ ਸਾਥੀਆਂ ਨੂੰ ਵਿਚਾਰਧਾਰਕ ਤੌਰ ’ਤੇ ਸੂਝਵਾਨ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨਾ ਹਰ ਸਾਥੀ ਦਾ ਪਹਿਲਾ ਫਰਜ਼ ਹੈ। ਅੰਤ ਵਿੱਚ ਧੰਨਵਾਦ ਮਤਾ ਸਾਥੀ ਭੁਪਿੰਦਰ ਸਿੰਘ ਨੇ ਪੇਸ਼ ਕੀਤਾ।
Advertisement
