ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀ ਪੀ ਸੀ ਸੀ ਚਲਾਏਗੀ ਈ-ਵੇਸਟ ਕੁਲੈਕਸ਼ਨ ਮੁਹਿੰਮ

ਕਮੇਟੀ ਨੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਮਾਜ ਸੇਵੀ ਜਥੇਬੰਦੀਆਂ ਨਾਲ ਯੋਜਨਾ ਕੀਤੀ ਤਿਆਰ
ਪ੍ਰਦੂਸ਼ਣ ਕੰਟਰੋਲ ਕਮੇਟੀ ਦੀ ਮੀਟਿੰਗ ਸ਼ਾਮਲ ਅਧਿਕਾਰੀ ਤੇ ਨੁਮਾਇੰਦੇ।
Advertisement
ਕੇਂਦਰ ਸਰਕਾਰ ਵੱਲੋਂ ਦੇਸ਼ ਨੂੰ ਆਧੁਨਿਕ ਭਾਰਤ ਬਣਾਉਣ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਤਕਨੀਕੀ ਵਸਤੂਆਂ ਤੋਂ ਪੈਦਾ ਹੋਣ ਵਾਲੇ ਈ-ਵੇਸਟ ਨੂੰ ਨਸ਼ਟ ਕਰਨ ਲਈ ਪੁਖਤਾ ਪ੍ਰਬੰਧ ਨਾ ਹੋਣ ਕਰਕੇ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਨੂੰ ਲੈ ਕੇ ਅੱਜ ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ ਪੀ ਸੀ ਸੀ) ਵੱਲੋਂ ਗਲੋਬਲ ਯੂਥ ਫੈਡਰੇਸ਼ਨ ਅਤੇ ਮੈਸਰਜ਼ ਕਾਰੋ ਸੰਭਵ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਈ-ਵੇਸਟ ਪ੍ਰਬੰਧਨ ਲਈ ਇੱਕ ਸਹਿਯੋਗੀ ਢਾਂਚਾ ਸਥਾਪਤ ਕਰਨ ਲਈ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਸੀ ਪੀ ਸੀ ਸੀ ਦੇ ਮੈਂਬਰ ਸਕੱਤਰ ਸੌਰਭ ਕੁਮਾਰ ਨੇ ਕੀਤੀ। ਇਸ ਵਿੱਚ ਸਕੂਲਾਂ, ਕਾਲਜਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਤੇ ਮਾਰਕਿਟ ਵੈਲਫੇਅਰ ਐਸੋਸੀਏਸ਼ਨਾਂ ਦੇ ਆਗੂ ਸ਼ਾਮਲ ਹੋਏ। ਮੀਟਿੰਗ ਦੌਰਾਨ ਈ-ਵੇਸਟ ਪ੍ਰਬੰਧਨ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਈ-ਵੇਸਟ ਦੇ ਨਿਪਟਾਰੇ ਲਈ ਯੋਜਨਾ ਤਿਆਰ ਕੀਤੀ ਗਈ ਹੈ।

ਸੀ ਪੀ ਸੀ ਸੀ ਨੇ ਫੈਸਲਾ ਕੀਤਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚੋਂ ਈ-ਵੇਸਟ ਇਕੱਠਾ ਕਰਨ ਲਈ 15 ਦਿਨਾਂ ਮੁਹਿੰਮ ਚਲਾਈ ਜਾਵੇਗੀ। ਇਸ ਦੌਰਾਨ ਗਲੋਬਲ ਯੂਥ ਫੈਡਰੇਸ਼ਨ ਅਤੇ ਕਾਰੋ ਸੰਭਵ ਦੁਆਰਾ ਸੁਰੱਖਿਅਤ ਅਤੇ ਵਿਗਿਆਨਿਕ ਰੀਸਾਇਕਲਿੰਗ ਸੁਨਿਸ਼ਚਿਤ ਕਰਨ ਲਈ ਮੋਬਾਈਲ ਵੈਨ ਸੰਗ੍ਰਹਿ ਸੇਵਾ ਚਲਾਈ ਜਾ ਰਹੀ ਹੈ, ਜਿਸ ਵੱਲੋਂ ਸ਼ਹਿਰ ਵਿੱਚੋਂ ਈ-ਵੇਸਟ ਇਕੱਠਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀ ਪੀ ਸੀ ਸੀ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ। ਇਸ ਲਈ ਸਕੂਲਾਂ, ਕਾਲਜਾਂ ਅਤੇ ਰੈਜ਼ੀਡੇਂਟ ਵੇਲਫੇਅਰ ਐਸੋਸੀਏਸ਼ਨਜ਼ ਵਿੱਚ ਜਾਗਰੂਕਤਾ ਸੈਸ਼ਨ ਕਰਵਾਏ ਜਾਣਗੇ। ਇਸ ਮੌਕੇ ਵੱਖ-ਵੱਖ ਸਕੂਲਾਂ, ਕਾਲਜਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਹਿੱਸਾ ਲੈਣ ਦਾ ਭਰੋਸਾ ਦਿਵਾਇਆ।

Advertisement

 

 

Advertisement
Show comments