ਅੱਠ ਖੇਡ ਮੈਦਾਨ ਤੇ ਤਿੰਨ ਪੰਚਾਇਤ ਘਰ ਬਣਨੇ ਸ਼ੁਰੂ
ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਹਲਕੇ ਦੇ ਨੌਂ ਪਿੰਡਾਂ ਵਿੱਚ ਕੁੱਲ 3.26 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੱਸਿਆ ਕਿ ਪਿੰਡ ਸਾਰੰਗਪੁਰ ਵਿੱਚ 46.09 ਲੱਖ ਦੀ ਲਾਗਤ ਨਾਲ,ਪਿੰਡ ਬੜਾਣਾ ਵਿੱਚ 18.61 ਲੱਖ ਦੀ ਲਾਗਤ ਨਾਲ, ਪਿੰਡ ਭਾਗਸੀ ਵਿਖੇ 36.84 ਲੱਖ ਨਾਲ, ਪਿੰਡ ਮੀਆਂਪੁਰ ਵਿੱਚ 32.60 ਲੱਖ ਨਾਲ, ਪਿੰਡ ਬਰੋਲੀ ਵਿੱਚ 52.28 ਲੱਖ ਨਾਲ ਅਤੇ ਪਿੰਡ ਬੋਹੜਾ ਵਿੱਚ 38.87 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਦੇ ਨਿਰਮਾਣ ਦਾ ਸ਼ੁਭ ਆਰੰਭ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਸਮਗੌਲੀ ਵਿੱਚ 30.38 ਲੱਖ ਨਾਲ ਖੇਡ ਮੈਦਾਨ ਅਤੇ 25 ਲੱਖ ਰੁਪਏ ਨਾਲ ਪੰਚਾਇਤ ਘਰ ਦਾ ਨਿਰਮਾਣ ਸ਼ੁਰੂ ਕਰਵਾਇਆ ਗਿਆ। ਪਿੰਡ ਜੜੌਤ ਵਿੱਚ 25 ਲੱਖ ਦੀ ਲਾਗਤ ਨਾਲ ਨਵੇਂ ਪੰਚਾਇਤ ਘਰ ਦਾ ਨਿਰਮਾਣ ਸ਼ੁਰੂ ਕੀਤਾ ਗਿਆ। ਪਿੰਡ ਅਮਲਾਲਾ ਵਿੱਚ 45.65 ਲੱਖ ਰੁਪਏ ਨਾਲ ਖੇਡ ਮੈਦਾਨ ਅਤੇ 25 ਲੱਖ ਰੁਪਏ ਨਾਲ ਪੰਚਾਇਤ ਘਰ ਦਾ ਕੰਮ ਸ਼ੁਰੂ ਕੀਤਾ ਗਿਆ। ਵਿਧਾਇਕ ਸ੍ਰੀ ਰੰਧਾਵਾ ਨੇ ਕਿਹਾ ਕਿ ਖੇਡਾਂ ਦੇ ਨਾਲ ਨਾਲ ਪੰਚਾਇਤੀ ਵਿਕਾਸ ਕਾਰਜ ਜਿਵੇਂ ਕਿ ਪੰਚਾਇਤ ਘਰ, ਸੜਕਾਂ, ਪਾਣੀ ਤੇ ਸਫਾਈ ਪ੍ਰਬੰਧ, ਸਰਕਾਰ ਦੀ ਤਰਜੀਹ ਹਨ ਤਾਂ ਜੋ ਪਿੰਡਾਂ ਨੂੰ ਸੁਵਿਧਾਜਨਕ ਤੇ ਵਿਕਸਿਤ ਬਣਾਇਆ ਜਾ ਸਕੇ।
