ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਂਗਰਸੀ ਆਗੂ ਵੱਲੋਂ ਆਤਮਦਾਹ ਦੀ ਕੋਸ਼ਿਸ਼

ਰੱਦ ਕੀਤੇ ਕਾਗਜ਼ਾਂ ਦੀ ਕਾਪੀ ਜਾਰੀ ਨਾ ਕਰਨ ਤੋਂ ਖਫ਼ਾ
ਕਾਂਗਰਸੀ ਆਗੂ ਹਰਦਿਆਲ ਸਿੰਘ ਖੱਟੜਾ ਨੂੰ ਸ਼ਾਂਤ ਕਰਦੇ ਹੋਏ ਪੁਲੀਸ ਅਧਿਕਾਰੀ।
Advertisement

ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਤਾਇਨਾਤ ਰਿਟਰਨਿੰਗ ਅਫਸਰ ਅਰਸ਼ਦੀਪ ਸਿੰਘ ਦੇ ਦਫ਼ਤਰ ਅੱਗੇ ਉਸ ਵੇਲੇ ਤਣਾਅ ਪੈਦਾ ਹੋ ਗਿਆ, ਜਦੋਂ ਠਾਣਾ ਪੰਚਾਇਤ ਸਮਿਤੀ ਜ਼ੋਨ ਤੋਂ ਕਾਂਗਰਸ ਉਮੀਦਵਾਰ ਹਰਦਿਆਲ ਸਿੰਘ ਖੱਟੜਾ ਦੇ ਰੱਦ ਕੀਤੇ ਨਾਮਜ਼ਦਗੀ ਕਾਗ਼ਜ਼ ਦੀ ਕਾਪੀ ਨਾ ਦੇਣ ’ਤੇ ਉਨ੍ਹਾਂ ਆਤਮਦਾਹ ਦੀ ਕੋਸ਼ਿਸ਼ ਕੀਤੀ।

ਮੌਕੇ ’ਤੇ ਤਾਇਨਾਤ ਪੁਲੀਸ ਕਰਮੀਆਂ ਅਤੇ ਕੌਮੀ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਨੇ ਇਸ ਨੂੰ ਅਸਫ਼ਲ ਬਣਾਇਆ। ਕਾਂਗਰਸੀ ਉਮੀਦਵਾਰ ਦੇ ਕਾਗਜ਼ ਖੇਡ ਮੈਦਾਨ ’ਤੇ ਕਬਜ਼ੇ ਦੇ ਦੋਸ਼ ਹੇਠ ਰੱਦ ਕੀਤੇ ਗਏ ਸਨ। ਹਰਦਿਆਲ ਸਿੰਘ ਖੱਟੜਾ ਕਿਹਾ ਕਿ ਉਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਹਨ। ਰੱਦ ਕੀਤੇ ਗਏ ਨੋਟਿਸ ਦੀ ਅਧਿਕਾਰਤ ਕਾਪੀ ਲੈਣ ਲਈ ਅੱਜ ਸਵੇਰ ਤੋਂ ਉਹ ਆਰ ਓ-ਆਰ ਟੀ ਓ ਅਰਸ਼ਦੀਪ ਸਿੰਘ ਤੋਂ ਦਸਤਾਵੇਜ਼ ਜਾਰੀ ਕਰਨ ਦੀ ਮੰਗ ਕਰਦੇ ਰਹੇ ਪਰ ਅਧਿਕਾਰੀ ਟਾਲ-ਮਟੋਲ ਕਰਦੇ ਰਹੇ, ਜਿਸ ਮਗਰੋਂ ਅੱਕ ਕੇ ਉਨ੍ਹਾਂ ਆਤਮਦਾਹ ਦੀ ਕੋਸ਼ਿਸ਼ ਕੀਤੀ।

Advertisement

ਸਥਾਨਕ ਥਾਣਾ ਮੁਖੀ ਰੋਹਿਤ ਸ਼ਰਮਾ, ਪੰਜਾਬ ਪੁਲਿਸ ਟੀਮ ਅਤੇ ਪੰਜਾਬ ਮੋਰਚਾ ਕਨਵੀਨਰ ਗੌਰਵ ਰਾਣਾ ਨੇ ਹਾਲਾਤ ਕਾਬੂ ਹੇਠ ਕੀਤੇ। ਸਥਿਤੀ ਨੂੰ ਸ਼ਾਂਤ ਕਰਨ ਤੋਂ ਬਾਅਦ ਥਾਣਾ ਮੁਖੀ ਰੋਹਿਤ ਸ਼ਰਮਾ, ਪੰਜਾਬ ਮੋਰਚਾ ਦੀ ਕਨਵੀਨਰ ਗੌਰਵ ਰਾਣਾ ਅਤੇ ਸੰਘਰਸ਼ ਕਰ ਰਹੇ ਆਗੂਆਂ ਦੀ ਆਰ ਓ ਅਰਸ਼ਦੀਪ ਸਿੰਘ ਨਾਲ ਮੀਟਿੰਗ ਹੋਈ।

ਸ਼ਾਮ ਠੀਕ 4:00 ਵਜੇ ਹਰਦਿਆਲ ਸਿੰਘ ਖੱਟੜਾ ਨੂੰ ਦਫ਼ਤਰ ਬੁਲਾ ਕੇ ਰੱਦ ਕੀਤੇ ਗਏ ਕਾਗਜ਼ਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ। ਖੱਟੜਾ ਮੁਤਾਬਕ ਉਹ ਹਾਈ ਕੋਰਟ ਦਾ ਰੁਖ਼ ਕਰ ਚੁੱਕੇ ਹਨ।

Advertisement
Show comments