ਮੁਹਾਲੀ ਦੀ ਬਦਹਾਲੀ ਲਈ ਕਾਂਗਰਸ ਤੇ ‘ਆਪ’ ਜ਼ਿੰਮੇਵਾਰ ਕਰਾਰ
ਭਾਜਪਾ ਵੱਲੋਂ ਵੇਵ ਅਸਟੇਟ ’ਚ ਮੀਟਿੰਗ
Advertisement
ਭਾਰਤੀ ਜਨਤਾ ਪਾਰਟੀ, ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਸੰਜੀਵ ਵਸ਼ਿਸ਼ਟ ਅਤੇ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਵੇਵ ਐਸਟੇਟ ਮੁਹਾਲੀ ਵਿੱਚ ਜਨਤਕ ਮੀਟਿੰਗ ਕੀਤੀ। ਮੀਟਿੰਗ ਵਿੱਚ ਵੇਵ ਐਸਟੇਟ ਰੈਜੀਡੈਂਸ ਵੈਲਫੇਅਰ ਅਸੋਸੀਏਸ਼ਨ ਦੇ ਪ੍ਰਧਾਨ ਮਨੋਜ ਕੁਮਾਰ ਸ਼ਰਮਾ ਨੇ ਸੈਕਟਰ ਨਿਵਾਸੀਆ ਦੀਆ ਸਮੱਸਿਆਵਾਂ ਨੂੰ ਭਾਜਪਾ ਆਗੂਆਂ ਨੂੰ ਜਾਣੂ ਕਰਾਇਆ।
ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਕਿਹਾ ਕਿ ਮੁਹਾਲੀ ਸ਼ਹਿਰ ਅਤੇ ਜ਼ਿਲ੍ਹੇ ਵਿਚ ਸਾਰੇ ਵਿਕਾਸ ਕਾਰਜ ਠੱਪ ਹੋਏ ਪਏ ਹਨ, ਬੇਰੁਜ਼ਗਾਰੀ ਤੇ ਨਸ਼ਾ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਲਈ ਕਾਂਗਰਸ ਅਤੇ ‘ਆਪ’ ਦੋਵੇਂ ਜ਼ਿੰਮੇਵਾਰ ਹਨ।
Advertisement
ਸੂਬਾ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਕਿਸਾਨ ਵਿਰੋਧੀ ਨੀਤੀ ਹੈ ਅਤੇ ਪੰਜਾਬ ਸਰਕਾਰ ਲੈੰਡ ਪੂਲਿੰਗ ਨੋਟੀਫੀਕੇਸ਼ਨ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ ਤੇ ਖੜੀ ਰਹੇਗੀ। ਇਸ ਮੌਕੇ ਪਵਨ ਸਚਦੇਵਾ, ਜੋਗਿੰਦਰ ਭਾਟੀਆ, ਹਰਵਿੰਦਰ ਸਿੰਘ, ਵਿਨੋਦ ਕੁਮਾਰ, ਜੋਗਿੰਦਰ ਰਾਣਾ, ਭਾਜਪਾ ਮੰਡਲ ਪ੍ਰਧਾਨ ਜਸਮਿੰਦਰ ਪਾਲ ਸਿੰਘ, ਜਨਰਲ ਸਕੱਤਰ ਗੁਲਸ਼ਨ ਸੂਦ, ਅਸ਼ੀਮ ਖੁੰਗਰ, ਹਿਮਾਂਸ਼ੂ, ਰਵੀਜੀਤ ਸਿੰਘ ਸਿੱਧੂ, ਦੀਪਕ ਕੁਮਾਰ, ਗਿਆਨ ਭਾਟੀਆ ਅਤੇ ਗੁਲਸ਼ਨ ਭਾਟੀਆ ਹਾਜ਼ਰ ਸਨ।
Advertisement