ਕਮਿਊਨਿਸਟ ਪਾਰਟੀ ਨੇ ਨਵੀਂ ਕਮੇਟੀ ਚੁਣੀ
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਡੇਰਾਬੱਸੀ ਤਹਿਸੀਲ ਕਮੇਟੀ ਦਾ ਅਹਿਮ ਇਜਲਾਸ ਇੱਥੇ ਪਿੰਡ ਦੱਪਰ ਵਿੱਚ ਹੋਇਆ ਜਿਸ ਵਿੱਚ ਚੁਣੇ ਗਏ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਕਾਮਰੇਡ ਅਵਤਾਰ ਸਿੰਘ ਦੱਪਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼...
Advertisement
ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਡੇਰਾਬੱਸੀ ਤਹਿਸੀਲ ਕਮੇਟੀ ਦਾ ਅਹਿਮ ਇਜਲਾਸ ਇੱਥੇ ਪਿੰਡ ਦੱਪਰ ਵਿੱਚ ਹੋਇਆ ਜਿਸ ਵਿੱਚ ਚੁਣੇ ਗਏ ਡੈਲੀਗੇਟਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਮੀਟਿੰਗ ਦੌਰਾਨ ਕਾਮਰੇਡ ਅਵਤਾਰ ਸਿੰਘ ਦੱਪਰ ਨੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਵੀਂ ਤਹਿਸੀਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਅਧੀਨ ਕਾਮਰੇਡ ਅਵਤਾਰ ਸਿੰਘ ਨੂੰ ਤਹਿਸੀਲ ਸਕੱਤਰ, ਕਾਮਰੇਡ ਅਸ਼ਵਨੀ ਕੁਮਾਰ ਲਾਲੜੂ ਅਤੇ ਕਾਮਰੇਡ ਮਹਿੰਦਰ ਸਿੰਘ ਸਰਸੀਣੀ ਨੂੰ ਸਹਾਇਕ ਸਕੱਤਰ, ਜਦਕਿ ਕਾਮਰੇਡ ਸੁਰਿੰਦਰ ਸਿੰਘ ਨੂੰ ਖਜ਼ਾਨਚੀ ਨਿਯੁਕਤ ਕੀਤਾ ਗਿਆ। ਪੰਦਰਾਂ ਮੈਂਬਰੀ ਤਹਿਸੀਲ ਕਮੇਟੀ ਦਾ ਵੀ ਗਠਨ ਹੋਇਆ। ਮੀਟਿੰਗ ਵਿੱਚ ਜ਼ਿਲ੍ਹਾ ਸਕੱਤਰ ਕਾਮਰੇਡ ਜਸਪਾਲ ਸਿੰਘ, ਬਲਵਿੰਦਰ ਸਿੰਘ ਜੜੋਤ ਤੇ ਸ਼ੇਰ ਸਿੰਘ ਬੜਾਣਾ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਮਾਮਲਿਆਂ ਵਿੱਚ ਦਖ਼ਲ ਦੀ ਨਿਖੇਧੀ ਕੀਤੀ ਗਈ। ਡੈਲੀਗੇਟਾਂ ਨੇ ਲਾਲੜੂ ਮੰਡੀ ਵਿੱਚ ਤਿਆਰ ਬੱਸ ਸਟੈਂਡ ਨੂੰ ਤੁਰੰਤ ਚਾਲੂ ਕਰਨ ਅਤੇ ਜ਼ਿਲ੍ਹਾ ਮੁਹਾਲੀ ਲਈ ਵਧੇਰੇ ਬੱਸ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ।
Advertisement
Advertisement
