ਹਰ ਬੂਥ ’ਤੇ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ: ਪਡਿਆਲਾ
ਮਿਹਰ ਸਿੰਘ
ਕੁਰਾਲੀ, 25 ਜੂਨ
ਸ਼ਹਿਰੀ ਕਾਂਗਰਸ ਕਮੇਟੀ ਕੁਰਾਲੀ ਦੀ ਮੀਟਿੰਗ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਵਿਧਾਨ ਸਭਾ ਹਲਕਾ ਖਰੜ ਦੇ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਹਲਕਾ ਖਰੜ ਵਿੱਚ ਪਾਰਟੀ ਸਰਗਰਮੀਆਂ ਦੀ ਸਮੀਖਿਆ ਕੀਤੀ ਗਈ ਤੇ ਕਾਂਗਰਸ ਨੂੰ ਮਜ਼ਬੂਤੀ ਕਰਨ ਲਈ ਬੂਥ ਕਮੇਟੀਆਂ ਦੀ ਬਣਤਰ ’ਤੇ ਚਰਚਾ ਕੀਤੀ ਗਈ।
ਸ੍ਰੀ ਪਡਿਆਲਾ ਨੇ ਕਿਹਾ ਕਿ ਕੁਰਾਲੀ ਵਿੱਚ ਹਰ ਬੂਥ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਹਲਕੇ ਵਿੱਚ ਸ਼ੁਰੂ ਕੀਤੀ ਜਨ ਸੰਪਰਕ ਮੁਹਿੰਮ ਸਬੰਧੀ ਵੀ ਹਲਕਾ ਕੋਆਡੀਨੇਟਰ ਨੂੰ ਜਾਣੂ ਕਰਵਾਇਆ।
ਇਸ ਮੌਕੇ ਕੋਆਰਡੀਨੇਟਰ ਰਾਜਵੰਤ ਰਾਏ ਸ਼ਰਮਾ ਨੇ ਕਿਹਾ ਕਿ ਹਲਕਾ ਖਰੜ ਵਿੱਚ ਕਾਂਗਰਸ ਵਰਕਰਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਜਨ ਸੰਪਰਕ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਚਲਾਇਆ ਜਾਵੇਗਾ।
ਮੀਟਿੰਗ ਵਿੱਚ ਸ਼ਹਿਰੀ ਕਾਂਗਰਸ ਕਮੇਟੀ ਕੁਰਾਲੀ ਦੇ ਪ੍ਰਧਾਨ ਦਿਨੇਸ਼ ਗੌਤਮ, ਕੌਂਸਲਰ ਰਮਾਕਾਂਤ ਕਾਲੀਆ, ਕੌਂਸਲਰ ਜੀਤਾ, ਪ੍ਰਸਾਂਤ ਵਰਮਾ, ਕਮਲੇਸ਼ ਚੁੱਘ, ਸਾਬਕਾ ਕੌਂਸਲਰ ਪਰਮਜੀਤ ਕੌਰ, ਅਸ਼ੀਸ਼ ਸ਼ਰਮਾ, ਆਸ਼ੂ ਰਾਣਾ, ਸੰਜੂ ਚੰਦਰ, ਦੀਪਕ ਗੌਤਮ, ਮਨੋਜ ਕੁਮਾਰ, ਜੇਕੇ ਸਿੱਧੂ, ਰਮੇਸ਼ ਕੁਮਾਰ, ਦਿਨੇਸ਼ ਵਰਮਾ, ਦਰਬਾਰਾ ਸਿੰਘ ਅਤੇ ਰਜਿੰਦਰ ਗੌਤਮ ਹਾਜ਼ਰ ਸਨ।