ਮਸਲੇ ਹੱਲ ਨਾ ਹੋਣ ’ਤੇ ਕਾਲਜ ਅਧਿਆਪਕਾਂ ਵੱਲੋਂ ਧਰਨਾ
ਡੀ ਏ ਵੀ ਕਾਲਜ ’ਚ ਰੋਸ ਪ੍ਰਗਟਾਇਆ
Advertisement
ਪੰਜਾਬ ਅਤੇ ਚੰਡੀਗੜ੍ਹ ਕਾਲਜ ਅਧਿਆਪਕ ਯੂਨੀਅਨ (ਪੀਸੀਸੀਟੀਯੂ) ਦੀ ਚੰਡੀਗੜ੍ਹ ਇਕਾਈ ਵੱਲੋਂ ਦਿੱਤੇ ਗਏ ਸੱਦੇ ’ਤੇ ਚੰਡੀਗੜ੍ਹ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਦੇ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਇਸ ਮੌਕੇ ਡੀਏਵੀ ਕਾਲਜ, ਸੈਕਟਰ 10 ਵਿੱਚ ਅਧਿਆਪਕਾਂ ਨੇ ਰੋਸ ਪ੍ਰਗਟਾਇਆ।
ਪੀਸੀਸੀਟੀਯੂ ਦੇ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਡਾ. ਸੂਰਜ ਨਾਰਾਇਣ ਨੇ ਦੱਸਿਆ ਕਿ ਯੂਟੀ ਵਿੱਚ ਕਾਲਜ ਅਧਿਆਪਕਾਂ ਲਈ 3 ਸਾਲ ਦੀ ਪ੍ਰੋਬੇਸ਼ਨ ਮਿਆਦ ਅਤੇ ਪ੍ਰੋਬੇਸ਼ਨ ਦੌਰਾਨ ਸਿਰਫ਼ ਘੱਟੋ-ਘੱਟ ਤਨਖਾਹ ਦੇਣਾ ਯੂਜੀਸੀ ਦੇ ਨਿਯਮਾਂ ਦਾ ਉਲੰਘਣਾ ਹੈ।
Advertisement
ਮੀਤ ਪ੍ਰਧਾਨ ਡਾ. ਪ੍ਰਦੀਪ ਕੁਮਾਰ ਨੇ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਟਾਫ਼ ਨੂੰ ਮਹਿੰਗਾਈ ਭੱਤੇ (ਡੀ ਏ) ਦੀ ਸੋਧੀ ਹੋਈ ਦਰ ਜਾਰੀ ਕਰਨ ਵਿੱਚ ਹੋ ਰਹੀ ਬੇਲੋੜੀ ਦੇਰੀ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਤਿਉਹਾਰਾਂ ਦੇ ਦਿਨ ਸਿਰ ’ਤੇ ਹੋਣ ’ਤੇ ਵੀ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਪ੍ਰਸ਼ਾਸਨ ਨੇ ਪਹਿਲੀ ਜਨਵਰੀ 2025 ਤੋਂ ਬਕਾਇਆ ਡੀਏ ਅਜੇ ਵੀ ਅਦਾ ਨਹੀਂ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸਹਾਇਤਾ ਪ੍ਰਾਪਤ ਕਾਲਜਾਂ ਦੇ ਸਟਾਫ ਨੂੰ ਡੀ ਏ ਵਿੱਤ ਵਿਭਾਗ ਦੇ ਹੁਕਮ ਅਨੁਸਾਰ ਹੀ ਅਦਾ ਕੀਤਾ ਜਾਵੇ।
ਚੰਡੀਗੜ੍ਹ ਇਕਾਈ ਦੇ ਸਕੱਤਰ ਡਾ. ਗਗਨਪ੍ਰੀਤ ਕੌਸ਼ਲ ਨੇ ਕਿਹਾ ਕਿ ਅਧਿਆਪਕਾਂ ਨੂੰ ਭੱਤੇ ਤੇ ਤਰੱਕੀਆਂ ਹਾਸਲ ਕਰਨ ਲਈ ਦਰ-ਦਰ ਭਟਕਣਾ ਪੈ ਰਿਹਾ ਹੈ।
Advertisement