ਸੀ ਐੱਮ ਸੀ ਬਾਗਬਾਨੀ ਵਰਕਰਜ਼ ਯੂਨੀਅਨ ਦੇ ਅਹੁਦੇਦਾਰ ਚੁਣੇ
ਕੋਆਰਡੀਨੇਸ਼ਨ ਕਮੇਟੀ ਆਫ਼ ਯੂ.ਟੀ. ਗੌਰਮਿੰਟ ਐਂਡ ਐੱਮ.ਸੀ. ਐਂਪਲਾਈਜ਼ ਅਤੇ ਵਰਕਰਜ਼ ਦੇ ਬੈਨਰ ਅਤੇ ਪ੍ਰਧਾਨ ਸਤਿੰਦਰ ਸਿੰਘ ਦੀ ਅਗਵਾਈ ਹੇਠ ਸੈਕਟਰ 32 ਵਾਟਰ ਵਰਕਸ ਵਿੱਚ ਸੀ.ਐੱਮ.ਸੀ. ਬਾਗਬਾਨੀ ਵਰਕਰਜ਼ ਯੂਨੀਅਨ ਦੀ ਇਕੱਤਰਤਾ ਹੋਈ, ਜਿਸ ਵਿੱਚ ਸਾਰੇ ਕਰਮਚਾਰੀਆਂ ਨੇ ਇੱਕ ਕਮੇਟੀ ਰਾਹੀਂ ਯੂਨੀਅਨ ਦੀ ਚੋਣ ਕੀਤੀ। ਇਸ ਚੋਣ ਵਿੱਚ ਹਰਜੀਤ ਸਿੰਘ ਮਨੀਮਾਜਰਾ ਨੂੰ ਪ੍ਰਧਾਨ, ਰਾਮ ਦੁਲਾਰ ਨੂੰ ਜਨਰਲ ਸਕੱਤਰ, ਅਮਿਤ ਕੁਮਾਰ ਨੂੰ ਸੀਨੀਅਰ ਉਪ ਪ੍ਰਧਾਨ, ਮਨੂ ਰਾਮ ਨੂੰ ਖਜ਼ਾਨਚੀ, ਰਘੁਵੀਰ ਚੰਦ ਨੂੰ ਚੇਅਰਮੈਨ, ਸੰਜੈ ਚੌਧਰੀ, ਅਸ਼ਵਨੀ, ਚਰਨਜੀਤ ਸਿੰਘ, ਕ੍ਰਿਸ਼ਨਾ ਮੂਰਤੀ ਨੂੰ ਉਪ-ਪ੍ਰਧਾਨ, ਹੀਰਾ ਲਾਲ ਅਤੇ ਦਲਬੀਰ ਸਿੰਘ ਨੂੰ ਸੰਯੁਕਤ ਸਕੱਤਰ, ਬੁੱਧਰਾਮ ਅਤੇ ਗੁਰਨਾਮ ਸਿੰਘ ਪ੍ਰਚਾਰ ਸਕੱਤਰ, ਗੁਰਮੀਤ ਸਿੰਘ ਪ੍ਰਦੀਪ ਸਕੱਤਰ, ਹਰਿੰਦਰ ਸਿੰਘ ਪ੍ਰੈਸ ਸਕੱਤਰ ਅਤੇ ਮੋਨੂ ਦਫਤਰ ਸਕੱਤਰ ਚੁਣਿਆ ਗਿਆ।
ਮੀਟਿੰਗ ਵਿੱਚ ਸੀਵਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ, ਰਾਹੁਲ ਵੈਦਿਆ, ਜਲ ਸਪਲਾਈ ਯੂਨੀਅਨ ਦੇ ਪ੍ਰਧਾਨ ਰਾਜੇਂਦਰ ਕੁਮਾਰ ਅਤੇ ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਸਿੰਘ, ਪਬਲਿਕ ਸਰਵਿਸ ਟਾਇਲਟਸ ਯੂਨੀਅਨ ਦੇ ਪ੍ਰਧਾਨ ਕਿਸ਼ੋਰੀ ਲਾਲ, ਐੱਮ.ਸੀ. ਹਾਰਟੀਕਲਚਰ ਐਂਪਲਾਈਜ਼ ਯੂਨੀਅਨ, ਸੈਕਟਰ 10 (ਲਈਅਰ ਵੈਲੀ) ਦੇ ਪ੍ਰਧਾਨ ਅਸ਼ੋਕ ਬੇਨੀਵਾਲ, ਐੱਮ.ਸੀ. ਹਾਰਟੀਕਲਚਰ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਅਤੇ ਸ਼ਾਮ ਲਾਲ, ਸੀ.ਟੀ.ਯੂ. ਕੰਡਕਟਰ ਯੂਨੀਅਨ ਦੇ ਜਨਰਲ ਸਕੱਤਰ ਸਤਿੰਦਰ ਸਿੰਘ, ਐੱਮ.ਸੀ. ਰੋਡ ਵਰਕਰਜ਼ ਯੂਨੀਅਨ ਦੇ ਪ੍ਰਧਾਨ ਤੋਪਲਾਨ ਅਤੇ ਜਨਰਲ ਸਕੱਤਰ ਪ੍ਰੇਮਪਾਲ ਵੀ ਮੌਜੂਦ ਸਨ।
ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਐੱਮ.ਸੀ. ਹਾਰਟੀਕਲਚਰ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਅਤੇ ਚੇਅਰਮੈਨ ਰਘੂਵੀਰ ਚੰਦ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ ਅਤੇ ਮੰਗਾਂ ਪੂਰੀਆਂ ਕਰਵਾਉਣ ਸਬੰਧੀ ਪ੍ਰਸ਼ਾਸਨ ਖਿਲਾਫ਼ ਅਗਲੇ ਸੰਘਰਸ਼ ਲਈ ਇੱਕ ਰੋਡਮੈਪ ਜਲਦੀ ਹੀ ਤਿਆਰ ਕੀਤਾ ਜਾਵੇਗਾ।