ਪਿੰਡ ਘੜੂੰਆਂ ’ਚ ਸਫਾਈ ਮੁਹਿੰਮ ਸ਼ੁਰੂ
ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਇਲਾਕੇ ’ਚ ਸਜਾਏ ਜਾ ਰਹੇ ਨਗਰ ਕੀਰਤਨਾਂ ਦੇ ਸਬੰਧ ’ਚ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਹਲਕਾ...
Advertisement
ਗੁਰੂ ਤੇਗ ਬਹਾਦਰ ਸਾਹਿਬ, ਭਾਈ ਮਤੀਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਇਲਾਕੇ ’ਚ ਸਜਾਏ ਜਾ ਰਹੇ ਨਗਰ ਕੀਰਤਨਾਂ ਦੇ ਸਬੰਧ ’ਚ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਵਲੋਂ ਖਰੜ ਹਲਕੇ ਦੇ ਪਿੰਡ ਘੜੂੰਆਂ ਤੋਂ ਸਫਾਈ ਕਾਰਜਾਂ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਘੜੂੰਆਂ ਵਿੱਚ ਕਾਰਜਸਾਧਕ ਅਫਸਰ ਰਵੀ ਜਿੰਦਲ, ਨਗਰ ਪੰਚਾਇਤ ਘੜੂੰਆਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਫਾਈ ਸੇਵਕਾਂ ਦੀ ਟੀਮ ਨਾਲ ਸਮੁੱਚੇ 11 ਵਾਰਡਾਂ ਵਿੱਚ ਤੇ ਸਮੂਹ ਧਾਰਮਿਕ ਸਥਾਨਾਂ ਨੇੜੇ ਸਫਾਈ ਕਰਵਾਈ। ਵਿਧਾਇਕ ਕਿਹਾ ਕਿ ਨਗਰ ਕੀਰਤਨਾਂ ਦੀ ਆਮਦ ਤੋਂ ਪਹਿਲਾਂ ਹਰ ਪਾਸੇ ਸੁਚੱਜੇ ਢੰਗ ਨਾਲ ਸਾਫ ਸਫਾਈ ਕੀਤੀ ਜਾਵੇ। ਇਸ ਮੌਕੇ ਜਗਤਾਰ ਸਿੰਘ ਘੜੂੰਆਂ ਸਿਆਸੀ ਸਕੱਤਰ ਆਦਿ ਮੌਜੂਦ ਸਨ।
Advertisement
Advertisement
