ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗਿਆਰ੍ਹਵੀਂ ਜਮਾਤ: ਸਰਕਾਰੀ ਸਕੂਲਾਂ ’ਚ ਦੂਜੀ ਕਾਊਂਸਲਿੰਗ ਅਗਲੇ ਹਫ਼ਤੇ

ਇੱਕ ਹਜ਼ਾਰ ਸੀਟਾਂ ਲਈ ਹੋਣਗੇ ਦਾਖ਼ਲੇ; ਨਹੀਂ ਹੋਵੇਗੀ ਤੀਜੀ ਕਾਊਂਸਲਿੰਗ
Advertisement

ਯੂਟੀ ਦੇ ਸਰਕਾਰੀ ਸਕੂਲਾਂ ’ਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਾ ਪ੍ਰਕਿਰਿਆ ਦਾ ਪਹਿਲਾ ਦੌਰ ਮੁਕੰਮਲ ਹੋ ਗਿਆ ਹੈ ਪਰ ਇਸ ਵੇਲੇ ਵੀ ਇਕ ਹਜ਼ਾਰ ਦੇ ਕਰੀਬ ਸੀਟਾਂ ਖਾਲੀ ਰਹਿ ਗਈਆਂ ਹਨ ਜਿਸ ਨੂੰ ਭਰਨ ਲਈ ਯੂਟੀ ਦੇ ਸਿੱਖਿਆ ਵਿਭਾਗ ਵੱਲੋਂ ਦੂਜੀ ਕਾਊਂਸਲਿੰਗ ਅਗਲੇ ਹਫ਼ਤੇ ਕਰਵਾਈ ਜਾਵੇਗੀ। ਜਾਣਕਾਰੀ ਅਨੁਸਾਰ ਯੂਟੀ ਦੇ ਸਰਕਾਰੀ ਸਕੂਲਾਂ ’ਚੋਂ ਦਸਵੀਂ ਪਾਸ ਕਰਨ ਵਾਲਿਆਂ ਲਈ 85 ਫ਼ੀਸਦੀ ਕੋਟਾ ਰੱਖਿਆ ਗਿਆ ਹੈ ਜਦੋਂਕਿ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਰਾਜਾਂ ਦੇ ਵਿਦਿਆਰਥੀਆਂ ਲਈ ਕੋਟਾ ਸਿਰਫ਼ 15 ਫ਼ੀਸਦੀ ਹੈ। ਇਨ੍ਹਾਂ ਦੋਵਾਂ ਵਰਗਾਂ ਦੀ ਮੈਰਿਟ ਲਿਸਟ ਵੀ ਵੱਖ-ਵੱਖ ਤਿਆਰ ਕੀਤੀ ਗਈ ਹੈ। ਦੱਸਣਯੋਗ ਹੈ ਕਿ 11ਵੀਂ ਜਮਾਤ ਲਈ ਚੰਡੀਗੜ੍ਹ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ’ਚ 13,875 ਸੀਟਾਂ ਹਨ।

ਸ੍ਰੀ ਬਰਾੜ ਨੇ ਦੱਸਿਆ ਕਿ ਇਸ ਕਾਊਂਸਲਿੰਗ ਵਿੱਚ ਉਹ ਵਿਦਿਆਰਥੀ ਹੀ ਸ਼ਾਮਲ ਹੋ ਸਕਦੇ ਹਨ ਜਿਨ੍ਹਾਂ ਨੂੰ ਪਹਿਲੇ ਦੌਰ ਵਿੱਚ ਦਾਖਲਾ ਮਿਲ ਚੁੱਕਿਆ ਹੈ ਤੇ ਉਹ ਸਕੂਲ ਜਾਂ ਸਟਰੀਮ ਬਦਲਣਾ ਚਾਹੁੰਦੇ ਹਨ।

Advertisement

ਇਸ ਕਾਊਂਸਲਿੰਗ ਵਿੱਚ ਦਸਵੀਂ ਜਮਾਤ ਦੀ ਕੰਪਾਰਟਮੈਂਟ ਕਲੀਅਰ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਮੌਕਾ ਮਿਲੇਗਾ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਪੱਕੀ ਤਰੀਕ ਹਾਲੇ ਨਿਰਧਾਰਿਤ ਨਹੀਂ ਕੀਤੀ ਗਈ ਪਰ ਇਹ 21 ਜੁਲਾਈ ਹੋ ਸਕਦੀ ਹੈ ਜਿਸ ਬਾਰੇ ਅੰਤਿਮ ਫੈਸਲਾ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਹਾਲੇ ਵੀ ਇੱਕ ਹਜ਼ਾਰ ਦੇ ਕਰੀਬ ਸੀਟਾਂ ਖਾਲੀ ਪਈਆਂ ਹਨ ਪਰ ਇਸ ਵਿੱਚ ਪਹਿਲ ਸਰਕਾਰੀ ਸਕੂਲਾਂ ਤੋਂ ਦਸਵੀਂ ਜਮਾਤ ਪਾਸ ਕਰਨ ਵਾਲਿਆਂ ਨੂੰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਵੇਲੇ ਗਿਆਰ੍ਹਵੀਂ ਜਮਾਤ ਵਿੱਚ ਸਰਕਾਰੀ ਸਕੂਲਾਂ ਤੋਂ ਦਸਵੀਂ ਪਾਸ ਕਰਨ ਲਈ 11,794 ਸੀਟਾਂ ਜਦਕਿ ਚੰਡੀਗੜ੍ਹ ਦੇ ਨਿੱਜੀ ਤੇ ਹੋਰ ਰਾਜਾਂ ਲਈ 2,081 ਸੀਟਾਂ ਰਾਖਵੀਆਂ ਹਨ। ਸ੍ਰੀ ਬਰਾੜ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਪਹਿਲੇ ਦੌਰ ਵਿੱਚ ਦਾਖ਼ਲਾ ਨਹੀਂ ਮਿਲਿਆ, ਉਹ ਦੂਜੀ ਕਾਊਂਸਲਿੰਗ ਵਿੱਚ ਜ਼ਰੂਰ ਸ਼ਾਮਲ ਹੋਣ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਵਾਰ ਤੀਜੀ ਕਾਊਂਸਲਿੰਗ ਨਹੀਂ ਹੋਵੇਗੀ।

Advertisement
Show comments