ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਫੌਜ ਵੱਲੋਂ ਸਿਵਲ ਡਿਫੈਂਸ ਸਿਖਲਾਈ ਪ੍ਰੋਗਰਾਮ

ਪੰਚਕੂਲਾ: ਫੌਜੀ-ਨਾਗਰਿਕ ਤਾਲਮੇਲ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਚੰਡੀਮੰਦਰ ਮਿਲਟਰੀ ਸਟੇਸ਼ਨ ਨੇ 40 ਪੀਸੀਐੱਸ/ਤਹਿਸੀਲਦਾਰਾਂ ਲਈ ਸਿਵਲ ਡਿਫੈਂਸ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਇਹ ਸਮਾਗਮ ਪੰਜਾਬ ਸਰਕਾਰ ਦੇ ਆਫ਼ਤ ਪ੍ਰਬੰਧਨ ਕੇਂਦਰ ਦੀ ਅਗਵਾਈ ਹੇਠ ਅੰਤਰ-ਏਜੰਸੀ ਤਾਲਮੇਲ ਨੂੰ ਬਿਹਤਰ...
ਫੌਜ ਦੇ ਜਵਾਨ ਕੋਲੋਂ ਸਿਖਲਾਈ ਲੈਂਦੇ ਹੋਏ ਸਿਵਲ ਅਧਿਕਾਰੀ। -ਫ਼ੋਟੋ ਵਰਮਾ
Advertisement

ਪੰਚਕੂਲਾ: ਫੌਜੀ-ਨਾਗਰਿਕ ਤਾਲਮੇਲ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਚੰਡੀਮੰਦਰ ਮਿਲਟਰੀ ਸਟੇਸ਼ਨ ਨੇ 40 ਪੀਸੀਐੱਸ/ਤਹਿਸੀਲਦਾਰਾਂ ਲਈ ਸਿਵਲ ਡਿਫੈਂਸ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕੀਤੀ। ਇਹ ਸਮਾਗਮ ਪੰਜਾਬ ਸਰਕਾਰ ਦੇ ਆਫ਼ਤ ਪ੍ਰਬੰਧਨ ਕੇਂਦਰ ਦੀ ਅਗਵਾਈ ਹੇਠ ਅੰਤਰ-ਏਜੰਸੀ ਤਾਲਮੇਲ ਨੂੰ ਬਿਹਤਰ ਬਣਾਉਣ ਲਈ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ, ਸੇਵਾ ਕਰ ਰਹੇ ਅਤੇ ਸਾਬਕਾ ਸੈਨਿਕਾਂ ਨੂੰ ਉਨ੍ਹਾਂ ਦੇ ਰੋਜ਼ਾਨਾ ਜੀਵਨ ਵਿੱਚ ਦਰਪੇਸ਼ ਚੁਣੌਤੀਆਂ, ਕਾਨੂੰਨ ਦੇ ਵੱਖ-ਵੱਖ ਉਪਬੰਧਾਂ ਅਤੇ ਰਾਜ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਬਾਰੇ ਚਰਚਾ ਕੀਤੀ ਗਈ। ਸਿਖਿਆਰਥੀਆਂ ਦੇ ਉਤਸ਼ਾਹੀ ਸਮੂਹ ਨੂੰ 1947 ਤੋਂ ਲੈ ਕੇ ਹੁਣ ਤੱਕ ਹਮਲੇ ਤੋਂ ਦੇਸ਼ ਦੀ ਰੱਖਿਆ ਵਿੱਚ ਪੱਛਮੀ ਕਮਾਂਡ ਦੀ ਬਹਾਦਰੀ ਦੀਆਂ ਕਹਾਣੀਆਂ ਤੋਂ ਵੀ ਜਾਣੂ ਕਰਵਾਇਆ ਗਿਆ। -ਪੱਤਰ ਪ੍ਰੇਰਕ

 

Advertisement

ਢਿੱਲੋਂ ਨੂੰ ਜ਼ਿਲ੍ਹਾ ਮੀਡੀਆ ਇੰਚਾਰਜ ਲਾਇਆ

ਫ਼ਤਹਿਗੜ੍ਹ ਸਾਹਿਬ: ਆਮ ਆਦਮੀ ਪਾਰਟੀ ਵੱਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਦਿਆਂ ਪਾਰਟੀ ਦੇ ਦੇ ਸੂਬਾ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੂੰ ਪਾਰਟੀ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹਾ ਇੰਚਾਰਜ (ਮੀਡੀਆ) ਵਜੋਂ ਨਿਯੁਕਤੀ ਪੱਤਰ ਦਿੱਤਾ। ਸ੍ਰੀ ਢਿੱਲੋਂ ਨੇ ਪਾਰਟੀ ਹਾਈਕਮਾਨ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਇੰਚਾਰਜ ਪੰਜਾਬ ਮਨੀਸ਼ ਸਿਸੋਦੀਆ ਸਮੇਤ ਬਾਕੀ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਭਰੋਸਾ ਦਿਤਾ ਕਿ ਪਾਰਟੀ ਨੇ ਜੋ ਯਕੀਨ ਉਸ ਤੇ ਕੀਤਾ ਉਹ ਆਪਣੇ ਫਰਜ਼ਾਂ ਤੀ ਪੂਰਤੀ ਪੂਰੀ ਮਹਿਨਤ ਅਤੇ ਤਨਦੇਹੀ ਨਾਲ ਕਰੇਗਾ। -ਨਿੱਜੀ ਪੱਤਰ ਪ੍ਰੇਰਕ

ਸੀਵਰੇਜ ਦੀ ਡੀਸਿਲਟਿੰਗ ਦੀ ਸ਼ੁਰੂਆਤ

ਮੋਰਿੰਡਾ: ਸ਼ਹਿਰ ਵਿੱਚ ਸੀਵਰੇਜ ਦੀ ਡੀਸਿਲਟਿੰਗ ਦਾ ਕੰਮ ਜਲ ਸਪਲਾਈ ਤੇ ਸੀਵਰੇਜ਼ ਵਿਭਾਗ ਅਤੇ ਨਗਰ ਕੋਸਲ ਮੋਰਿੰਡਾ ਵਲੋਂ ਸ਼ੁਰੂ ਕੀਤਾ ਗਿਆ, ਜਿਸ ਦਾ ਉਦਘਾਟਨ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਵੱਲੋਂ ਕੀਤਾ ਗਿਆ। ਇਸ ਮੌਕੇ ਕਾਰਜ ਸਾਧਕ ਅਫਸਰ ਪਰਵਿੰਦਰ ਸਿੰਘ ਭੱਟੀ ਅਤੇ ਨਗਰ ਕੌਂਸਲ ਪ੍ਰਧਾਨ ਜਗਦੇਵ ਸਿੰਘ ਭਟੋਆ ਨੇ ਕਿਹਾ ਕਿ ਸ਼ਹਿਰ ਦੇ ਸੀਵਰੇਜ ਦੀ ਪਿਛਲੇ 25-30 ਸਾਲਾ ਤੋਂ ਕਦੇ ਵੀ ਡੀਸਿਲਟਿੰਗ ਦਾ ਕੰਮ ਨਹੀਂ ਹੋਇਆ। ਉਨ੍ਹਾਂ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਦਾ ਧੰਨਵਾਦ ਕੀਤਾ। ਹੁਣ ਸ਼ਹਿਰ ਵਿੱਚ ਸੀਵਰੇਜ ਦੀ ਡੀਸੀਲਟਿੰਗ ਦਾ ਕੰਮ ਮਸ਼ੀਨਾਂ ਰਾਹੀ ਜੰਗੀ ਪੱਧਰ ’ਤੇ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਨਵਦੀਪ ਸਿੰਘ ਟੋਨੀ, ਕੌਂਸਲਰ ਰਾਜਪ੍ਰੀਤ ਸਿੰਘ ਰਾਜੀ, ਕੋਂਸਲਰ ਹਰਜੀਤ ਸਿੰਘ ਸੋਢੀ, ਮਨਜੀਤ ਕੌਰ, ਸੰਗਤ ਸਿੰਘ ਭਾਮੀਆ, ਸੈਨਟਰੀ ਇੰਸਪੈਕਟਰ ਵਰਿੰਦਰ ਸਿੰਘ, ਰਾਜੂ ਸ਼ਰਮਾ ਆਦਿ ਵੀ ਸ਼ਾਮਲ ਸਨ। -ਪੱਤਰ ਪ੍ਰੇਰਕ

ਪੁਨੀਤ ਬੇਦੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਕੱਤਰ ਨਿਯੁਕਤ

ਖਰੜ: ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੁਨੀਤ ਬੇਦੀ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸਕੱਤਰ ਨਿਯੁਕਤ ਕੀਤਾ ਗਿਆ। ਅੱਜ ਇੱਥੇ ਸੰਨੀ ਐਨਕਲੇਵ ਵਿੱਚ ਮੀਟਿੰਗ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਮੁਹਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪਿਆ। ਉਨ੍ਹਾਂ ਉਮੀਦ ਜਤਾਈ ਕਿ ਪੁਨੀਤ ਬੇਦੀ ਪਾਰਟੀ ਦੀ ਨੀਤੀ ’ਤੇ ਚੱਲ ਕੇ ਸਰਗਰਮ ਭੂਮਿਕਾ ਨਿਭਾਉਣਗੇ। ਪੁਨੀਤ ਬੇਦੀ ਨੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਜੀਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ। ਇਸ ਮੌਕੇ ਕੈਪਟਨ ਮੁਕੰਦ ਸਿੰਘ, ਰਜਿੰਦਰ ਸਿੰਘ ਬੱਬੂ, ਗੁਰਿੰਦਰ ਸਿੰਘ, ਡਾ. ਕਰਮਜੀਤ ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਪੁਪਿੰਦਰ ਸਿੰਘ, ਗੋਪਾਲ ਸਿੰਘ, ਗਿਆਨ ਚੰਦ ਸ਼ਰਮਾ ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ

‘ਘਿੱਚ ਪਿਚ’ ਫ਼ਿਲਮ ਸਿਨੇਮਾਘਰਾਂ ਵਿੱਚ ਪਹਿਲੀ ਨੂੰ ਹੋਵੇਗੀ ਰਿਲੀਜ਼

ਚੰਡੀਗੜ੍ਹ: ਮਾਪਿਆਂ ਤੇ ਚੰਡੀਗੜ੍ਹ ਸ਼ਹਿਰ ’ਤੇ ਬਣੀ ‘ਘਿੱਚ ਪਿਚ’ ਫ਼ਿਲਮ ਪਹਿਲੀ ਅਗਸਤ ਤੋਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਨਿਰਮਾਤਾ ਅੰਕੁਰ ਸਿੰਗਲਾ ਵੱਲੋਂ ਬਣਾਈ ਗਈ ਇਹ ਫ਼ਿਲਮ 1990 ਦੇ ਦਹਾਕੇ ਦੇ ਅਖੀਰ ਵਿੱਚ ਚੰਡੀਗੜ੍ਹ ਦੇ ਤਿੰਨ ਨਾਬਾਲਗ ਲੜਕਿਆਂ ਦੀ ਕਹਾਣੀ ਹੈ ਜੋ ਦੋਸਤੀ ਤੇ ਬਗ਼ਾਵਤ ਕਰਦੇ ਆਪਣੇ ਮਾਪਿਆਂ ਨਾਲ ਤਣਾਅਪੂਰਨ ਰਿਸ਼ਤਿਆਂ ਵਿੱਚੋਂ ਲੰਘਦੇ ਹਨ। ਅੰਕੁਰ ਸਿੰਗਲਾ ਨੇ ਇੱਥੇ ਪ੍ਰੈੱਸ ਕਲੱਬ ਚੰਡੀਗੜ੍ਹ ਵਿੱਚ ਦੱਸਿਆ ਕਿ ਇਹ ਫਿਲਮ ਇੱਕ ਸ਼ਹਿਰ ਅਤੇ ਇੱਕ ਪੀੜ੍ਹੀ ਨੂੰ ਦਰਸਾਉਂਦੀ ਹੈ ਜੋ ਪਛਾਣ, ਉਮੀਦਾਂ ਅਤੇ ਦੱਬੀਆਂ ਭਾਵਨਾਵਾਂ ਨਾਲ ਜੂਝ ਰਹੀ ਹੈ। ਸ਼ਿਵਮ ਕੱਕੜ, ਗੌਰਵ ਅਰੋੜਾ, ਗੁਰਪ੍ਰੀਤ ਸਿੰਘ, ਅਨੁਰਾਗ ਬਾਂਸਲ, ਰਾਕੇਸ਼ ਅਰੋੜਾ, ਰੀਤੂ ਅਰੋੜਾ, ਗੀਤਾ ਅਗਰਵਾਲ ਸ਼ਰਮਾ, ਨਰੇਸ਼ ਬਾਂਸਲ ਨੇ ਭੂਮਿਕਾਵਾਂ ਨਿਭਾਈਆਂ ਹਨ। -ਸਾਹਿਤ ਪ੍ਰਤੀਨਿਧ

Advertisement