ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਟਕੋ ਵੱਲੋਂ ‘ਹਰ ਘਰ, ਤਿਰੰਗਾ ਮੁਹਿੰਮ’ ਤਹਿਤ ਕਿਸ਼ਤੀ ਰੈਲੀ

ਆਜ਼ਾਦੀ ਦਿਹਾਡ਼ੇ ’ਤੇ ਹੋਟਲ ਮਾਊਂਟਵਿਊ ਤੇ ਸ਼ਿਵਾਲਿਕਵਿਊ ਵਿੱਚ ਖਾਣੇ ’ਤੇ 25 ਫ਼ੀਸਦ ਛੋਟ
ਸਿਟਕੋ ਦੀ ਕਿਸ਼ਤੀ ਰੈਲੀ ਵਿੱਚ ਸ਼ਾਮਲ ਅਧਿਕਾਰੀ ਤੇ ਹੋਰ ਲੋਕ।
Advertisement

ਚੰਡੀਗੜ੍ਹ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅੱਜ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰੀਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਆਜ਼ਾਦੀ ਦਿਹਾੜੇ ਦੇ ਸਬੰਧ ਵਿੱਚ ਸੁਖਨਾ ਝੀਲ ’ਤੇ ਕਿਸ਼ਤੀਆਂ ਵਿੱਚ ‘ਹਰ ਘਰ ਤਿਰੰਗਾ ਮੁਹਿੰਮ’ ਤਹਿਤ ਕਿਸ਼ਤੀਆਂ ਵਿੱਚ ਰੈਲੀ ਕੱਢੀ। ਇਸ ਦੀ ਸ਼ੁਰੂਆਤ ਯੂਟੀ ਦੇ ਮੁੱਖ ਸਕੱਤਰ ਰਾਜੀਵ ਵਰਮਾ ਤੇ ਉਨ੍ਹਾਂ ਦੀ ਪਤਨੀ ਰਚਨਾ ਵਰਮਾ ਨੇ ਹਰੀ ਝੰਡੀ ਦਿਖਾ ਕੇ ਕੀਤੀ ਹੈ। ਇਸ ਦੌਰਾਨ ਤਿਰੰਗੇ ਝੰਡਿਆਂ ਤੇ ਤਿੰਨ ਰੰਗ ਦੇ ਗੁਬਾਰਿਆਂ ਨਾਲ ਸਜੀਆਂ ਦੋ ਕਰੂਜ਼ ਤੇ 125 ਕਿਸ਼ਤੀਆਂ ’ਤੇ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ। ਤਿਰੰਗਾ ਯਾਤਰਾ ਦੌਰਾਨ ਸੁਖਨਾ ਝੀਲ ਵੀ ਤਿਰੰਗੇ ਝੰਡੇ ਦੇ ਰੰਗ ਵਿੱਚ ਰੰਗੀ ਗਈ।

ਇਸ ਦੌਰਾਨ ਸਿਟਕੋ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਹੋਟਲ ਮਾਉਂਟਵਿਊ ਤੇ ਸ਼ਿਵਾਲਿਕਵਿਊ ਵਿੱਚ ਖਾਣੇ ’ਤੇ 25 ਫ਼ੀਸਦ ਛੋਟ ਦੇਣ ਅਤੇ ਸਿਟਕੋ ਦੇ ਤਿੰਨਾਂ ਹੋਟਲਾਂ ਵਿੱਚ ਆਜ਼ਾਦੀ ਦਿਹਾੜੇ ’ਤੇ ਵਿਸ਼ੇਸ਼ ਥਾਲੀ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ। ਸੁਖਨਾ ਝੀਲ ’ਤੇ ਕਰਵਾਏ ਸਮਾਗਮ ਵਿੱਚ ਆਜ਼ਾਦੀ ਘੁਲਾਟੀਆਂ ਨੂੰ ਸੱਦਿਆ ਗਿਆ ਜਿਨ੍ਹਾਂ ਨੇ ਕੇਕ ਕੱਟਿਆ ਅਤੇ ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਵਧ-ਚੜ੍ਹ ਕੇ ਸ਼ਿਰਕਤ ਕੀਤੀ। ਇਸ ਮੌਕੇ ਉੱਤਰੀ ਖੇਤਰੀ ਸੰਸਕ੍ਰਿਤ ਕੇਂਦਰ ਦੇ ਕਲਾਕਾਰਾਂ ਵੱਲੋਂ ਸੁਖਨਾ ਝੀਲ ’ਤੇ ਭੰਗੜਾ ਤੇ ਗਿੱਧਾ ਪਾਇਆ। ਸਿਟਕੋ ਵੱਲੋਂ ਸੁਖਨਾ ਝੀਲ ’ਤੇ ਅੱਜ ਫੋਟੋ ਮੈਰਾਥਨ ਵੀ ਕਰਵਾਈ ਗਈ, ਜਿਸ ਵਿੱਚ 60 ਤੋਂ ਵੱਧ ਫੋਟੋਗ੍ਰਾਫਰਾਂ ਨੇ ਸ਼ਮੂਲੀਅਤ ਕੀਤੀ। ਇਨ੍ਹਾਂ ਨੇ ਤਿਰੰਗਾ ਯਾਤਰਾ ਦੀਆਂ ਤਸਵੀਰਾਂ ਖਿੱਚੀਆਂ। ਸਿਟਕੋ ਵੱਲੋਂ ਜੇਤੂਆਂ ਦਾ ਐਲਾਨ 19 ਅਗਸਤ ਨੂੂੰ ਕੀਤਾ ਜਾਵੇਗਾ।

Advertisement

 

Advertisement