ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿਤਕਾਰਾ ’ਵਰਸਿਟੀ ਨੇ ਐਵਾਰਡ ਜਿੱਤੇ

ਓਵਰਆਲ ਸਸਟੇਨੇਬਿਲਟੀ ਐਕਸੀਲੈਂਸ, ਗ੍ਰੀਨ ਕੈਂਪਸ ਅਤੇ ਲੀਡਰਸ਼ਿਪ ਐਵਾਰਡ
ਚਿਤਕਾਰਾ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਸਨਮਾਨ ਹਾਸਲ ਕਰਦੇ ਹੋਏ। -ਫੋਟੋ: ਚਿੱਲਾ
Advertisement
ਚਿਤਕਾਰਾ ਯੂਨੀਵਰਸਿਟੀ,ਪੰਜਾਬ ਨੇ ਐੱਮਐੱਸਈਐੱਮ ਮੰਤਰਾਲੇ ਅਧੀਨ ਨੈਸ਼ਨਲ ਐਜੂਟਰਸਟ ਆਫ ਇੰਡੀਆ ਵੱਲੋਂ ਕਰਵਾਏ ਸਸਟੇਨੇਬਿਲਟੀ ਐਕਸੀਲੈਂਸ ਐਵਾਰਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਚਿਤਕਾਰਾ ਯੂਨੀਵਰਸਿਟੀ ਕੈਂਪਸ ਵਿੱਚ ਸਮਾਰੋਹ ਦੌਰਾਨ ਪੰਜਾਬ ਭਰ ਦੀਆਂ 430 ਤੋਂ ਵੱਧ ਉੱਚ ਸਿੱਖਿਆ ਸੰਸਥਾਵਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਸਿਰਫ਼ 13 ਨੂੰ ਅੰਤਿਮ ਸਨਮਾਨਾਂ ਲਈ ਚੁਣਿਆ ਗਿਆ। ਚਿਤਕਾਰਾ ਯੂਨੀਵਰਸਿਟੀ ਨੇ ਓਵਰਆਲ ਸਸਟੇਨੇਬਿਲਟੀ ਐਕਸੀਲੈਂਸ ਐਵਾਰਡ 2025-26, ਜ਼ਿਲ੍ਹਾ ਗ੍ਰੀਨ ਚੈਂਪੀਅਨਸ਼ਿਪ ਐਵਾਰਡ 2025, ਜ਼ੀਰੋ-ਵੇਸਟ ਕੈਂਪਸ ਐਵਾਰਡ 2025 ਅਤੇ ਵਾਟਰ ਗਾਰਡੀਅਨਜ਼ ਐਵਾਰਡ 2025 ਹਾਸਲ ਕੀਤੇ।

ਚਿਤਕਾਰਾ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੂੰ ਵਿਜ਼ਨਰੀ ਲੀਡਰਸ਼ਿਪ ਐਵਾਰਡ ਫਾਰ ਐਕਸੀਲੈਂਸ ਇਨ ਸਸਟੇਨੇਬਿਲਟੀ ਐਂਡ ਐਜੂਕੇਸ਼ਨ ਨਾਲ ਸਨਮਾਨਿਆ ਗਿਆ। ਸੈਂਟਰ ਆਫ ਐਕਸੀਲੈਂਸ ਫਾਰ ਸਸਟੇਨੇਬਿਲਟੀ ਦੀ ਚੇਅਰਪਰਸਨ ਸਕੁਐਡਰਨ ਲੀਡਰ (ਡਾ.) ਰੀਨਾ ਏਂਜਲ ਨੂੰ ਸਰਵੋਤਮ ਪ੍ਰਿੰਸੀਪਲ ਐਵਾਰਡ ਪ੍ਰਾਪਤ ਹੋਇਆ। ਡਾ. ਮਧੂ ਚਿਤਕਾਰਾ ਨੇ ਨੈਸ਼ਨਲ ਐਜੂਟਰੱਸਟ ਆਫ਼ ਇੰਡੀਆ ਦੇ ਸੀਈਓ ਸਮਰਥ ਸ਼ਰਮਾ ਦਾ ਉੱਚ ਸਿੱਖਿਆ ਸੰਸਥਾਵਾਂ ਦੇ ਸਥਿਰਤਾ ਯਤਨਾਂ ਨੂੰ ਸਵੀਕਾਰ ਕਰਨ ਲਈ ਧੰਨਵਾਦ ਕੀਤਾ।

Advertisement

Advertisement