ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚਿਤਕਾਰਾ ’ਵਰਸਿਟੀ ਵੱਲੋਂ ਸਟਾਰਟਅੱਪਜ਼ ਦੀ ਮਦਦ

ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਸਟਾਰਟਅੱਪ ਇਨਕਿਊਬੇਸ਼ਨ ਅਤੇ ਉੱਦਮਤਾ ਵਿਭਾਗ ਨੇ ਚਿਤਕਾਰਾ ਇਨੋਵੇਸ਼ਨ ਇਨਕਿਊਬੇਟਰ ਫਾਊਂਡੇਸ਼ਨ ਰਾਹੀਂ ਹੁਣ ਤੱਕ 101 ਸਟਾਰਟਅੱਪ ਨੂੰ ਵਿਤੀ ਫੰਡ ਮੁਹੱਈਆ ਕਰਕੇ ਭਾਰਤ ਦੇ ਉੱਭਰ ਰਹੇ ਨਵੀਨਤਾ ਵਾਤਾਵਰਨ ਪ੍ਰਣਾਲੀ ਵਿੱਚ ਇੱਕ ਮੋਹਰੀ ਸਮਰਥਕ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ...
ਡਾ. ਮਧੂ ਚਿਤਕਾਰਾ
Advertisement
ਚਿਤਕਾਰਾ ਯੂਨੀਵਰਸਿਟੀ, ਪੰਜਾਬ ਦੇ ਸਟਾਰਟਅੱਪ ਇਨਕਿਊਬੇਸ਼ਨ ਅਤੇ ਉੱਦਮਤਾ ਵਿਭਾਗ ਨੇ ਚਿਤਕਾਰਾ ਇਨੋਵੇਸ਼ਨ ਇਨਕਿਊਬੇਟਰ ਫਾਊਂਡੇਸ਼ਨ ਰਾਹੀਂ ਹੁਣ ਤੱਕ 101 ਸਟਾਰਟਅੱਪ ਨੂੰ ਵਿਤੀ ਫੰਡ ਮੁਹੱਈਆ ਕਰਕੇ ਭਾਰਤ ਦੇ ਉੱਭਰ ਰਹੇ ਨਵੀਨਤਾ ਵਾਤਾਵਰਨ ਪ੍ਰਣਾਲੀ ਵਿੱਚ ਇੱਕ ਮੋਹਰੀ ਸਮਰਥਕ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ਕੀਤਾ ਹੈ। ਚਿਤਕਾਰਾ ਸਾਲ 2015 ਤੋਂ ਭਾਰਤ ਭਰ ਦੇ ਉੱਦਮੀਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਹੁਣ ਤੱਕ 5000 ਤੋਂ ਵੱਧ ਸਟਾਰਟਅੱਪਸ ਨਾਲ ਜੁੜ ਚੁੱਕਾ ਹੈ। ਚਿਤਕਾਰਾ ਫਾਊਂਡੇਸ਼ਨ ਨੇ ਹਰ ਸਾਲ 500 ਤੋਂ ਵੱਧ ਅਰਜ਼ੀਆਂ ਦਾ ਮੁਲਾਂਕਣ ਕੀਤਾ ਹੈ, 200 ਤੋਂ ਵੱਧ ਸ਼ੁਰੂਆਤੀ ਪੜਾਅ ਦੇ ਸਟਾਰਟਅੱਪਸ ਦਾ ਮਾਰਗ ਦਰਸ਼ਨ ਕੀਤਾ ਅਤੇ 100 ਤੋਂ ਵੱਧ ਉਦਯੋਗ ਮਾਹਿਰਾਂ ਅਤੇ ਨਿਵੇਸ਼ਕਾਂ ਨਾਲ ਸਾਂਝੇਦਾਰੀ ਸਥਾਪਤ ਕੀਤੀ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ. ਮਧੂ ਚਿਤਕਾਰਾ ਨੇ ਦੱਸਿਆ ਕਿ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਇਲੈਕਟਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲਾ, ਸਟਾਰਟਅੱਪ ਹੱਬ, ਸਟਾਰਟਅੱਪ ਇੰਡੀਆ ਅਤੇ ਸਟਾਰਟਅੱਪ ਪੰਜਾਬ ਦੁਆਰਾ ਸਮਰਥਿਤ, ਸੀਆਈਆਈਐੱਫ਼ ਫਿਨਟੈੱਕ ਅਤੇ ਹੈਲਥਟੈੱਕ ਤੋਂ ਲੈ ਕੇ ਐਗਰੀਟੈਕ, ਕਲੀਨਟੈਕ ਅਤੇ ਐਡਟੈਕ ਤੱਕ ਦੇ ਵਿਭਿੰਨ ਖੇਤਰਾਂ ਵਿੱਚ ਉੱਦਮੀਆਂ ਦਾ ਸਮਰਥਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਅਜਿਹੀ ਕੋਸ਼ਿਸ਼ ਜਾਰੀ ਰਹੇਗੀ।

 

Advertisement

Advertisement