ਏ ਪੀ ਜੇ ਪਬਲਿਕ ਸਕੂਲ ’ਚ ਬਾਲ ਦਿਵਸ ਸਮਾਗਮ
ਏ ਪੀ ਜੇ ਪਬਲਿਕ ਸਕੂਲ ਖਰੜ ’ਚ ਬਾਲ ਦਿਵਸ ਸਮਾਗਮ ’ਚ ਨਰਸਰੀ ਤੋਂ ਲੈ ਕੇ ਕਲਾਸ 12 ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਭਾ ਨਾਲ ਹੋਈ ਜਿਸ ਵਿੱਚ ਅਧਿਆਪਕਾਂ ਨੇ ਬਾਲ ਦਿਵਸ ਦੇ ਮਹੱਤਵ ਤੇ ਪੰਡਿਤ...
Advertisement
ਏ ਪੀ ਜੇ ਪਬਲਿਕ ਸਕੂਲ ਖਰੜ ’ਚ ਬਾਲ ਦਿਵਸ ਸਮਾਗਮ ’ਚ ਨਰਸਰੀ ਤੋਂ ਲੈ ਕੇ ਕਲਾਸ 12 ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਸਭਾ ਨਾਲ ਹੋਈ ਜਿਸ ਵਿੱਚ ਅਧਿਆਪਕਾਂ ਨੇ ਬਾਲ ਦਿਵਸ ਦੇ ਮਹੱਤਵ ਤੇ ਪੰਡਿਤ ਜਵਾਹਰ ਲਾਲ ਨਹਿਰੂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਨਰਸਰੀ ਅਤੇ ਪ੍ਰਾਇਮਰੀ ਦੇ ਬੱਚਿਆਂ ਨੇ ਪਿਆਰੀਆਂ ਅਤੇ ਜੋਸ਼ ਭਰੀਆਂ ਡਾਂਸ ਪ੍ਰਸਤੁਤੀਆਂ ਕੀਤੀਆਂ, ਜਿਨਾਂ ਨੇ ਸਭ ਦਾ ਮਨ ਮੋਹ ਲਿਆ। ਮਿਡਲ ਸਕੂਲ ਦੇ ਵਿਦਿਆਰਥੀਆਂ ਨੇ ਭਾਰਤ ਦੀ ਵੱਖ-ਵੱਖ ਸੱਭਿਆਚਾਰਕ ਵਿਭਿੰਨਤਾ ਨੂੰ ਦਰਸਾਉਂਦਾ ਡਾਂਸ ਪੇਸ਼ ਕੀਤਾ। ਇਸੇ ਤਰਾਂ ਕਲਾਸ 10 ਤੋਂ 12 ਤੱਕ ਦੇ ਸੀਨੀਅਰ ਵਿਦਿਆਰਥੀਆਂ ਨੇ ਆਪਣੇ ਡਾਂਸ ਨਾਲ ਪੂਰੇ ਦਰਸ਼ਕ ਮੰਡਲ ਨੂੰ ਪ੍ਰਭਾਵਿਤ ਕੀਤਾ।
Advertisement
Advertisement
