ਮੁੱਖ ਮੰਤਰੀ ਸੈਣੀ ਵੱਲੋਂ ਨਵੇਂ ਭਵਨ ਦਾ ਉਦਘਾਟਨ
ਹਰਿਆਣਾ ਸਰਕਾਰ ਨੂੰ ਦੇਵੇਗਾ ਆਧੁਨਿਕ ਨੀਤੀਗਤ ਸਲਾਹ
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ 3 ਵਿੱਚ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ ਦੇ ਨਵੇਂ ਬਣੇ ਭਵਨ ਦਾ ਉਦਘਾਟਨ ਕੀਤਾ। ਇਹ ਭਵਨ 50 ਕਰੋੜ 12 ਲੱਖ ਰੁਪਏ ਨਾਲ ਬਣਿਆ ਹੈ। ਇਸ ਮੌਕੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਲੋਕ ਨਿਰਮਾਣ ਮੰਤਰੀ ਰਣਬੀਰ ਗੰਗਵਾ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਆਰਤੀ ਸਿੰਘ ਰਾਓ ਵੀ ਮੌਜੂਦ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੰਸਥਾਨ ਉੱਚ ਗੁਣਵੱਤਾ ਵਾਲੇ ਉੱਚ ਗੁਣਵੱਤਾ ਵਾਲੇ ਥਿੰਕ ਟੈਂਕ ਦੀ ਭੂਮਿਕਾ ਨਿਭਾਏਗਾ, ਜੋ ਹਰਿਆਣਾ ਸਰਕਾਰ ਨੂੰ ਆਧੁਨਿਕ ਨੀਤੀ ਸਲਾਹ, ਡੇਟਾ-ਆਧਾਰਿਤ ਅਤੇ ਨਵਾਚਾਰੀ ਹੱਲ ਦੇਵੇਗਾ। ਸ੍ਰੀ ਸੈਣੀ ਨੇ ਕਿਹਾ ਕਿ ਵਿੱਤ ਪ੍ਰਬੰਧਨ ਇੱਕ ਅਹਿਮ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਸੰਕਲਪ ਲਿਆ ਹੈ ਜਿਸ ਨੂੰ ਪੂਰਾ ਕਰਨ ਵਿੱਚ ਹਰਿਆਣਾ ਦਾ ਅਹਿਮ ਯੋਗਦਾਨ ਹੋਵੇਗਾ।
Advertisement
Advertisement