ਬਾਲ ਮਜ਼ਦੂਰੀ ਰੋਕਣ ਲਈ ਜੀਵਨਜੋਤ ਪ੍ਰਾਜੈਕਟ ਤਹਿਤ ਚੈਕਿੰਗ
ਅੱਠ ਬੱਚਿਆਂ ਨੂੰ ਬਾਲ ਘਰ ’ਚ ਭੇਜਿਆ
Advertisement
ਜ਼ਿਲ੍ਹੇ ਵਿੱਚੋਂ ਬਾਲ ਮਜ਼ਦੂਰੀ ਦੇ ਖਾਤਮੇ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਏ ਜਾ ਰਹੇ ਪ੍ਰਾਜੈਕਟ ਜੀਵਨਜੋਤ 2.0 ਅਧੀਨ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਪ੍ਰਧਾਨਗੀ ਹੇਠ ਬਣੀ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਨੇ ਅੱਜ ਅਮਲੋਹ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਕੂੜਾ ਚੁੱਕਦੇ ਅੱਠ ਬੱਚਿਆਂ, ਜਿਨ੍ਹਾਂ ਵਿਚ 7 ਲੜਕੇ ਅਤੇ 1 ਲੜਕੀ ਸ਼ਾਮਲ ਸਨ, ਨੂੰ ਬਾਲ ਭਲਾਈ ਕਮੇਟੀ ਦੇ ਹੁਕਮਾਂ ਅਨੁਸਾਰ ਬਾਲ ਘਰਾਂ ਵਿੱਚ ਭੇਜਿਆ ਗਿਆ। ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ ਨੇ ਦੱਸਿਆ ਕਿ 14 ਸਾਲ ਤੋਂ ਉਪਰ ਬੱਚਾ ਗੈਰ-ਖਤਰਨਾਕ ਜਗ੍ਹਾ ’ਤੇ ਕੰਮ ਕਰ ਸਕਦਾ ਹੈ ਪਰ ਉਹ ਬੱਚਾ ਸਕੂਲ ਵਿੱਚ ਵੀ ਜਾਂਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਹੋਰ ਸ਼ਰਤਾਂ ਪੂਰੀਆਂ ਹੋਣ ਉਪਰੰਤ ਇਸ ਸਬੰਧੀ ਜਾਣਕਾਰੀ ਕਿਰਤ ਵਿਭਾਗ ਵਿੱਚ ਦਰਜ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਲੋਕਾ ਨੂੰ ਅਪੀਲ ਕੀਤੀ ਕਿ ਉਹ ਜਾਣੇ-ਅਣਜਾਣੇ ਵਿੱਚ ਬੱਚਿਆਂ ਨੂੰ ਭੀਖ ਦੇ ਕੇ ਮਾਸੂਮ ਬੱਚਿਆਂ ਦੇ ਸੁਨਹਿਰੀ ਭਵਿੱਖ ਨੂੰ ਭਿੱਖਿਆਵ੍ਰਿਤੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਭੁੱਖਮਰੀ ਵਰਗਾ ਗ੍ਰਹਿਣ ਲਗਾਉਣ ਦੀ ਜਗਾਂ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਨ ਵਿੱਚ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਆਪਣਾ ਯੋਗਦਾਨ ਦੇਣ ਤਾਂ ਜੋ ਬੱਚੇ ਸਿੱਖਿਆ ਦੇ ਮੰਦਰ ਵਿੱਚ ਜਾ ਕੇ ਪੜ੍ਹਾਈ ਦੀ ਤਾਲੀਮ ਹਾਸਲ ਕਰ ਸਕਣ। ਇਸ ਮੌਕੇ ਨੇਹਾ ਸਿੰਗਲਾ ਬਾਲ ਸੁਰੱਖਿਆ ਅਫਸਰ, ਜਗਦੀਪ ਸਿੰਘ ਬੀਪੀਈਓ ਅਮਲੋਹ, ਲਵਲੀਨ ਕੌਰ ਸਬ ਇੰਸਪੈਕਟਰ ਥਾਣਾ ਅਮਲੋਹ, ਪੀਐਚ, ਜੀ ਜੋਧਾ ਰਾਮ ਥਾਣਾ ਅਮਲੋਹ, ਨਰਿੰਦਰ ਕੌਰ ਕੇਸ ਵਰਕਰ, ਖੁਸ਼ਿਵੰਦਰ ਸਿੰਘ ਸੁਪਰਵਾਈਜ਼ਰ ਅਤੇ ਮਨਜੋਧ ਸਿੰਘ ਸ਼ੋਸ਼ਲ ਵਰਕਰ ਹਾਜ਼ਰ ਸਨ।
Advertisement
Advertisement