ਵਿਸ਼ਵ ਭਰ ਵਿਚ ਚੈਟ ਜੀਪੀਟੀ ਤੇ ਐਕਸ ਦਾ ਸਰਵਰ ਡਾਊਨ
ਸ਼ਾਮ ਪੰਜ ਵਜੇ ਆੲੀ ਸਮੱਸਿਆ; ਇਕ ਘੰਟਾ ਬੰਦ ਰਿਹਾ ਸਰਵਰ
Advertisement
ਵਿਸ਼ਵ ਭਰ ਵਿਚ ਚੈਟ ਜੀਪੀਟੀ ਤੇ ਐਕਸ ਦਾ ਸਰਵਰ ਇਕ ਘੰਟਾ ਬੰਦ ਰਿਹਾ। ਇਸ ਤੋਂ ਇਲਾਵਾ ਐਕਸ ’ਤੇ ਵੀ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆ ਰਹੀ ਤੇ ਇਸ ਦਾ ਵੀ ਸਰਵਰ ਡਾਊਨ ਹੈ। ਇਹ ਪਤਾ ਲੱਗਿਆ ਹੈ ਕਿ ਇਹ ਸਰਵਰ ਸ਼ਾਮ ਪੰਜ ਵਜੇ ਤੋਂ ਬਾਅਦ ਡਾਊਨ ਹੋਏ। ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਜ਼ਰਜ਼ ਨੂੰ ਲਾਗ ਇਨ, ਪੋਸਟ ਪਾਉਣ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਵੀ ਐਕਸ ਦਾ ਸਰਵਰ ਪਿਛਲੇ ਮਹੀਨੇ ਵੀ ਡਾਊਨ ਹੋ ਗਿਆ ਸੀ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਚੰਡੀਗੜ੍ਹ ਵਿਚ ਕਈ ਥਾਵਾਂ ’ਤੇ ਕਿਹਾ ਜਾ ਰਿਹਾ ਹੈ ਕਿ ਸਰਵਰ ਡਾਊਨ ਹੈ ਪਰ ਕਈ ਇਸ ਨੂੰ ਠੀਕ ਚੱਲ ਰਿਹਾ ਦੱਸ ਰਹੇ ਹਨ। ਬਾਅਦ ਵਿਚ ਸ਼ਾਮ ਛੇ ਵਜੇ ਇਸ ਸਮੱਸਿਆ ਨੂੰ ਠੀਕ ਕਰ ਦਿੱਤਾ ਗਿਆ।
Advertisement
Advertisement
