ਸ਼ਹੀਦੀ ਨਗਰ ਕੀਰਤਨ ਦੇ ਰੂਟ ’ਚ ਤਬਦੀਲੀ
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਗੁਰੂ ਤੇਗ਼ ਬਹਾਦਰ ਦੇ 350 ਸਾਲਾ ਸ਼ਹੀਦੀ ਨਗਰ ਕੀਰਤਨ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਖਮਾਣੋਂ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬੱਸੀ ਪਠਾਣਾਂ ਹਲਕੇ ਵਿੱਚ ਨਗਰ ਕੀਰਤਨ ਦੇ ਰੂਟ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੁੱਝ ਤਬਦੀਲੀ ਕੀਤੀ ਗਈ ਹੈ ਜਿਸ ਅਨੁਸਾਰ 21 ਨਵੰਬਰ ਪ੍ਰੋਗਰਾਮ ਅਨੁਸਾਰ ਹੁਣ ਨਗਰ ਕੀਰਤਨ ਬਸੀ ਪਠਾਣਾਂ ਤੋਂ ਨੌਗਾਵਾਂ ਹੁੰਦਾ ਹੋਇਆ ਮੋਰਿੰਡਾ ਬਾਈ ਪਾਸ ਤੋ ਖੰਟ-ਮਾਨਪੁਰ, ਸੰਘੋਲ, ਰਾਣਵਾਂ ਅਤੇ ਖਮਾਣੋਂ ਹੁੰਦਾ ਹੋਇਆ ਅਗਲੇ ਪੜਾਅ ਵਿੱਚ ਪ੍ਰਵੇਸ਼ ਕਰੇਗਾ ਅਤੇ 20 ਨਵੰਬਰ ਦੇ ਚੁੰਨ੍ਹੀ ਵਾਲੇ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਨਹੀਂ ਅਤੇ ਕਿਹਾ ਕਿ ਹਰ ਪੜਾਅ ਤੇ ਇਸ ਮਹਾਨ ਨਗਰ ਕੀਰਤਨ ਦਾ ਭਰਵਾਂ ਸੁਆਗਤ ਕੀਤਾ ਜਾਵੇਗਾ। ਮੀਟਿੰਗ ’ਚ ਡਾਕਟਰ ਜਗਦੀਪ ਸਿੰਘ ਰਾਣਾ ਸਟੇਟ ਡੇਲੀਗੇਟ,ਜਥੇਦਾਰ ਰਤਨ ਸਿੰਘ ਰਾਮਗੜ੍ਹ,ਜਥੇਦਾਰ ਜਸਮੇਰ ਸਿੰਘ ਬਡਲਾ, ਮੀਤ ਪ੍ਰਧਾਨ ਨਗਰ ਪੰਚਾਇਤ ਰਾਜੀਵ ਆਹੂਜਾ, ਕੁਲਵਿੰਦਰ ਸਿੰਘ ਬਿਲਾਸਪੁਰ, ਦਵਿੰਦਰ ਸਿੰਘ ਮਾਜਰੀ, ਪ੍ਰਧਾਨ ਮਨਪ੍ਰੀਤ ਸਿੰਘ ਮੰਪੀ, ਪ੍ਰਧਾਨ ਸਰਬਜੀਤ ਸਿੰਘ ਲਾਡੀ ਆਦਿ ਹਾਜ਼ਰ ਸਨ।
