ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਦੇ ਜੰਗਲਾਤ ਰਕਬੇ ਵਿੱਚ 2.97 ਵਰਗ ਕਿਲੋਮੀਟਰ ਦਾ ਵਾਧਾ

ਸਾਲ 2019 ’ਚ 22.03 ਵਰਗ ਕਿਲੋਮੀਟਰ ਸੀ ਰਕਬਾ; ਸਾਲ 2023 ਵਿੱਚ ਵਧ ਕੇ 25 ਵਰਗ ਕਿਲੋਮੀਟਰ ਹੋਇਆ
Advertisement

ਯੂਟੀ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਸਾਲਾਂ ਤੋਂ ਸ਼ਹਿਰ ਵਿੱਚ ਜੰਗਲਾਤ ਹੇਠ ਰਕਬੇ ਵਿੱਚ ਵਾਧਾ ਕਰਨ ਦੀ ਚਾਰਾਜੋਈ ਕੀਤੀ ਜਾ ਰਹੀ ਹੈ, ਜਿਸ ਦੇ ਕਾਰਗਰ ਨਤੀਜੇ ਸਾਹਮਣੇ ਆ ਰਹੇ ਹਨ। ਚੰਡੀਗੜ੍ਹ ਵਿੱਚ ਪਿਛਲੇ ਚਾਰ ਸਾਲਾਂ ਦੌਰਾਨ ਜੰਗਲਾਤ ਹੇਠ ਰਕਬੇ ਵਿੱਚ 2.97 ਵਰਗ ਕਿਲੋਮੀਟਰ ਦਾ ਵਾਧਾ ਹੋਇਆ ਹੈ। ਇਹ ਖੁਲਾਸਾ ਲੋਕ ਸਭਾ ਵਿੱਚ ਇਕ ਸਵਾਲ ਦਾ ਜਵਾਬ ਦਿੰਦਿਆ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੀਤਾ ਹੈ। ਉਨ੍ਹਾਂ ਨੇ ਭਾਰਤ ਰਾਜ ਜੰਗਲਾਤ ਰਿਪੋਰਟ (ਆਈਐੱਸਐੱਫਆਰ) ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੰਡੀਗੜ੍ਹ ਵਿੱਚ ਸਾਲ 2019 ਵਿੱਚ ਜੰਗਲਾਤ ਹੇਠ 22.03 ਵਰਗ ਕਿਲੋਮੀਟਰ ਰਕਬਾ ਸੀ, ਜੋ ਕਿ ਸਾਲ 2023 ਵਿੱਚ ਵੱਧ ਕੇ 25 ਵਰਗ ਕਿਲੋਮੀਟਰ ਹੋ ਗਿਆ ਹੈ। ਕੇਂਦਰੀ ਰਾਜ ਮੰਤਰੀ ਨੇ ਜੰਗਲਾਤ ਰਕਬੇ ਵਿੱਚ ਵਾਧੇ ਦਾ ਕਾਰਨ ਕੁਦਰਤੀ ਬਨਸਪਤੀ ਦਾ ਵਿਕਾਸ, ਜੰਗਲਾਤ ਦੇ ਖੇਤਰ ਵਿੱਚ ਬੂਟੇ ਲਗਾਉਣ ਅਤੇ ਉਨ੍ਹਾਂ ਦਾ ਸੰਭਾਲ ਕਰਨ ਕਰਕੇ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਅਧੀਨ ਦੇਹਰਾਦੂਨ ਦੀ ਸੰਸਥਾ ਭਾਰਤ ਰਾਜ ਜੰਗਲਾਤ ਸਰਵੇਖਣ ਵੱਲੋਂ ਹਰ ਦੋ ਸਾਲਾਂ ਬਾਅਦ ਦੇਸ਼ ਵਿੱਚ ਜੰਗਲਾਤ ਤੇ ਰੁੱਖਾ ਹੇਠ ਰਕਬੇ ਦਾ ਸਰਵੇਖਣ ਕੀਤਾ ਜਾਂਦਾ ਹੈ। ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਸਾਲ 2001 ਵਿੱਚ ਜੰਗਲਾਤ ਹੇਠ ਰਕਬਾ ਸਿਰਫ਼ 13 ਵਰਗ ਕਿਲੋਮੀਟਰ ਸੀ, ਜੋ ਕਿ ਸਾਲ 2023 ਵਿੱਚ ਵੱਧ ਕੇ 25 ਵਰਗ ਕਿਲੋਮੀਟਰ ਹੋ ਗਿਆ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪਿਛਲੇ ਕੁਝ ਸਾਲਾਂ ਤੋਂ ਕੋਈ ਵੀ ਵਿਦੇਸ਼ੀ ਪ੍ਰਜਾਤੀ ਨਹੀਂ ਲਗਾਈ ਜਾ ਰਹੀ।

Advertisement
Advertisement