ਚੰਡੀਗਡ਼੍ਹ: ਸੈਕਟਰ-33 ਦੇ ਪਾਰਕ ਵਿੱਚ ਪ੍ਰੇਮੀ ਜੋਡ਼ੇ ਵੱਲੋਂ ਖੁਦਕੁਸ਼ੀ
ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗਡ਼੍ਹ, 2 ਜੁਲਾਈ ਇਥੋਂ ਦੇ ਸੈਕਟਰ-33 ਸਥਿਤ ਟੈਰੇਸ ਗਾਰਡਨ ’ਚ ਅੱਜ ਸਵੇਰੇ ਨਾਬਾਲਿਗ ਲਡ਼ਕਾ ਤੇ ਲਡ਼ਕੀ ਨੇ ਖੁਦਕੁਸ਼ੀ ਕਰ ਲਈ ਜਿਨ੍ਹਾਂ ਵਿਚ ਪ੍ਰੇਮ ਸਬੰਧ ਦੱਸੇ ਜਾਂਦੇ ਹਨ। ਲਡ਼ਕੇ ਦੀ ਉਮਰ 17 ਸਾਲ ਸੀ ਜੋ ਸੈਕਟਰ-45 ਬੁਡ਼ੈਲ ਵਿੱਚ...
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ਼੍ਹ, 2 ਜੁਲਾਈ
Advertisement
ਇਥੋਂ ਦੇ ਸੈਕਟਰ-33 ਸਥਿਤ ਟੈਰੇਸ ਗਾਰਡਨ ’ਚ ਅੱਜ ਸਵੇਰੇ ਨਾਬਾਲਿਗ ਲਡ਼ਕਾ ਤੇ ਲਡ਼ਕੀ ਨੇ ਖੁਦਕੁਸ਼ੀ ਕਰ ਲਈ ਜਿਨ੍ਹਾਂ ਵਿਚ ਪ੍ਰੇਮ ਸਬੰਧ ਦੱਸੇ ਜਾਂਦੇ ਹਨ। ਲਡ਼ਕੇ ਦੀ ਉਮਰ 17 ਸਾਲ ਸੀ ਜੋ ਸੈਕਟਰ-45 ਬੁਡ਼ੈਲ ਵਿੱਚ ਰਹਿੰਦਾ ਸੀ ਜਦਕਿ ਲਡ਼ਕੀ ਵੀ ਨਾਬਾਲਿਗ ਸੀ ਜੋ ਸੈਕਟਰ-34 ’ਚ ਆਪਣੀ ਭੈਣ ਕੋਲ ਰਹਿੰਦੀ ਸੀ। ਇਹ ਘਟਨਾ ਸਵੇਰੇ 4.30 ਵਜੇ ਦੇ ਕਰੀਬ ਵਾਪਰੀ ਜਦੋਂ ਪਾਰਕ ਵਿਚ ਸੈਰ ਕਰਨ ਵਾਲਿਆਂ ਨੇ ਦੋਵਾਂ ਦੀਆਂ ਲਾਸ਼ਾਂ ਟੈਰੇਸ ਗਾਰਡਨ ’ਚ ਬਣੀ ਹੱਟ ’ਤੇ ਲਟਕਦੀਆਂ ਦੇਖੀਆਂ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਕੋਈ ਖੁਦਕੁਸ਼ੀ ਪੱਤਰ ਨਹੀਂ ਮਿਲਿਆ ਹੈ। ਇਹ ਪਤਾ ਲੱਗਿਆ ਹੈ ਕਿ ਦੋਵੇਂ ਜਣੇ ਇਕ ਦੂਜੇ ਨਾਲ ਪਿਆਰ ਕਰਦੇ ਸਨ ਤੇ ਵਿਆਹ ਕਰਵਾਉਣਾ ਚਾਹੁੰਦੇ ਸੀ। ਥਾਣਾ ਸੈਕਟਰ-34 ਦੇ ਕਾਰਜਕਾਰੀ ਐੱਸਐੱਚਓ ਰਾਮ ਰਤਨ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
Advertisement