ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਾਈ ਦੇ ਸਹਿਯੋਗ ਨਾਲ Sunday on cycle ਪ੍ਰੋਗਰਾਮ

ਕਲੱਬ ਮੈਂਬਰਾਂ ਨੇ ਪਰਿਵਾਰਾਂ ਸਣੇ ਕੀਤੀ ਸ਼ਿਰਕਤ
Advertisement
ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 25 ਮਈ

ਚੰਡੀਗੜ੍ਹ ਪ੍ਰੈੱਸ ਕਲੱਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ (SAI) ਦੇ ਨੌਰਦਰਨ ਸੈਂਟਰ ਦੇ ਸਹਿਯੋਗ ਨਾਲ ਅੱਜ ਸਵੇਰੇ ਕਲੱਬ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ 'ਐਤਵਾਰ ਸਾਈਕਲ ’ਤੇ (Sunday on cycle) ਪ੍ਰੋਗਰਾਮ ਕਰਵਾਇਆ ਗਿਆ। ਸਾਈਕਲ ਸਵਾਰੀ ਸਵੇਰੇ 7:30 ਵਜੇ ਕਲੱਬ ਤੋਂ ਸ਼ੁਰੂ ਹੋ ਕੇ ਸੈਕਟਰ 27 ਵਿੱਚ ਦੀ ਹੁੰਦੀ ਹੋਈ ਕਲੱਬ ਵਿੱਚ ਹੀ ਸਮਾਪਤ ਹੋਈ। ਕਲੱਬ ਵੱਲੋਂ ਮੈਂਬਰਾਂ ਲਈ 75 ਸਾਈਕਲਾਂ ਦਾ ਪ੍ਰਬੰਧ ਕੀਤਾ ਗਿਆ ਸੀ। ਇਹ ਸਮਾਗਮ SAI ਦੀ ਪਹਿਲਕਦਮੀ 'ਫਿਟਨੈੱਸ ਦੀ ਖੁਰਾਕ, ਅੱਧਾ ਘੰਟਾ ਰੋਜ਼' ਤਹਿਤ ਕਰਵਾਇਆ ਗਿਆ ਸੀ ਜਿਸ ਦਾ ਮੁੱਖ ਮੰਤਵ ਸਾਰਿਆਂ ਨੂੰ ਸਾਈਕਲ ਚਲਾਉਣ ਬਾਰੇ ਜਾਗਰੂਕ ਕਰਨਾ ਸੀ।  ਇਸ ਸਾਈਕਲ ਰਾਈਡ ਵਿੱਚ ਕਲੱਬ ਮੈਂਬਰ ਤੇ ਉਨ੍ਹਾਂ ਦੇ ਪਰਿਵਾਰ ਵੀ ਸ਼ਾਮਲ ਹੋਏ। ਕਲੱਬ ਦੇ ਮੈਨੇਜਰ ਨਰਿੰਦਰ ਸ਼ਰਮਾ ਨੇ ਝੰਡੀ ਦਿਖਾ ਕੇ ਸਾਈਕਲ ਰਾਈਡ ਨੂੰ ਰਵਾਨਾ ਕੀਤਾ। ਕਲੱਬ ਦੇ ਪ੍ਰਧਾਨ ਸੌਰਭ ਦੁੱਗਲ ਨੇ ਇਸ ਈਵੈਂਟ ਨੂੰ ਸਫਲ ਬਣਾਉਣ ਲਈ SAI ਦੀ ਟੀਮ ਦਾ ਧੰਨਵਾਦ ਕੀਤਾ।

Advertisement

Advertisement