ਵਿਦਿਆਰਥੀ ਸੰਘਰਸ਼ ਤੇ ਕਿਸਾਨ ਰੈਲੀ ਕਰਕੇ ਪੰਜਾਬ ਯੂਨੀਵਰਸਿਟੀ ਦੇ ਗੇਟਾਂ ਉੱਤੇ ਚੰਡੀਗੜ੍ਹ ਪੁਲੀਸ ਦਾ ਸਖ਼ਤ ਪਹਿਰਾ
’ਵਰਸਿਟੀ ਦੇ ਗੇਟ ਖੁੱਲ੍ਹੇ, ਪਰ ਵੱਡੀ ਗਿਣਤੀ ਪੁਲੀਸ ਬਲ ਤਾਇਨਾਤ; ਬੈਰੀਕੇਡਿੰਗ ਤੇ ਹੋਰ ਰੋਕਾਂ ਲਾਈਆਂ
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਚੱਲ ਰਹੇ ਵਿਦਿਆਰਥੀ ਸੰਘਰਸ਼ ਤੇ ਅੱਜ 26 ਨਵੰਬਰ ਨੂੰ ਕਿਸਾਨ ਅੰਦੋਲਨ ਦੀ ਪੰਜਵੀਂ ਵਰ੍ਹੇਗੰਢ ਮੌਕੇ ਵਿਦਿਆਰਥੀਆਂ ਦੇ ਦਬਾਅ ਹੇਠ ਪੰਜਾਬ ਯੂਨੀਵਰਸਿਟੀ ਅਥਾਰਿਟੀ ਪਹਿਲਾ ਹੀ ਛੁੱਟੀ ਕਰਕੇ ਬੈਕ ਫੁੱਟ ’ਤੇ ਆ ਚੁੱਕੀ ਹੈ।
ਵਿਦਿਆਰਥੀਆਂ ਵੱਲੋਂ ਪਹਿਲਾਂ ਤੋਂ ਹੀ ਦਿੱਤੇ ਸੱਦੇ ਅਤੇ ਸੈਕਟਰ 43 ਵਿੱਚ ਕਿਸਾਨ ਰੈਲੀ ਕਰਕੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਗੇਟਾਂ ਉੱਤੇ ਵੱਡੀ ਗਿਣਤੀ ਵਿਚ ਪੁਲੀਸ ਬਲ ਤਾਇਨਾਤ ਕੀਤੇ ਗਏ ਹਨ। ’ਵਰਸਿਟੀ ਦੇ ਗੇਟ ਹਾਲਾਂਕਿ ਬੰਦ ਨਹੀਂ ਕੀਤੇ ਗਏ, ਪਰ ਪੁਲੀਸ ਬੈਰੀਕੇਡ ਤੇ ਹੋਰ ਰੋਕਾਂ ਲਗਾ ਕੇ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਖੜੀ ਹੈ। ਇਸ ਤੋਂ ਇਲਾਵਾ ਕਿਸੇ ਵੀ ਹੰਗਾਮੀ ਹਾਲਤ ਵਿੱਚ ਗ੍ਰਿਫਤਾਰੀਆਂ ਆਦਿ ਲਈ ਸੀਟੀਯੂ ਦੀਆਂ ਬੱਸਾਂ ਵੀ ਤਿਆਰ ਬਰ ਤਿਆਰ ਖੜ੍ਹੀਆਂ ਹਨ।
Advertisement
Advertisement
