ਚੰਡੀਗੜ੍ਹ ਪੁਲੀਸ ਵੱਲੋਂ 5 ਪਿਸਤੌਲਾਂ ਸਣੇ ਚਾਰ ਗ੍ਰਿਫ਼ਤਾਰ
ਚੰਡੀਗੜ੍ਹ ਪੁਲੀਸ ਨੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ 4 ਨੌਜਵਾਨਾਂ ਨੂੰ 5 ਪਿਸਤੌਲਾਂ, 10 ਕਾਰਤੂਸ ਤੇ ਦੋ ਗੱਡੀਆਂ ਸਣੇ ਕਾਬੂ ਕੀਤਾ ਹੈ। ਪੁਲੀਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਬਲੂ ਵਾਸੀ ਲੁਧਿਆਣਾ, ਸੁਮਿਤ, ਰੋਹਨ ਵਾਸੀਆਨ ਡੱਡੂਮਾਜਰਾ ਕਲੋਨੀ ਅਤੇ ਮੋਹਿਤ...
Advertisement
ਚੰਡੀਗੜ੍ਹ ਪੁਲੀਸ ਨੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਕਾਰਵਾਈ ਕਰਦਿਆਂ 4 ਨੌਜਵਾਨਾਂ ਨੂੰ 5 ਪਿਸਤੌਲਾਂ, 10 ਕਾਰਤੂਸ ਤੇ ਦੋ ਗੱਡੀਆਂ ਸਣੇ ਕਾਬੂ ਕੀਤਾ ਹੈ। ਪੁਲੀਸ ਵੱਲੋਂ ਫੜੇ ਗਏ ਮੁਲਜ਼ਮਾਂ ਦੀ ਪਛਾਣ ਬਬਲੂ ਵਾਸੀ ਲੁਧਿਆਣਾ, ਸੁਮਿਤ, ਰੋਹਨ ਵਾਸੀਆਨ ਡੱਡੂਮਾਜਰਾ ਕਲੋਨੀ ਅਤੇ ਮੋਹਿਤ ਵਾਸੀ ਸੈਕਟਰ-56 ਵਜੋਂ ਹੋਈ ਹੈ। ਕ੍ਰਾਈਮ ਸੈੱਲ ਦੀ ਟੀਮ ਨੇ ਚਾਰਾਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚੰਡੀਗੜ੍ਹ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਚੰਡੀਗੜ੍ਹ ਵਿੱਚ ਰਹਿਣ ਵਾਲੇ ਸੁਮਿਤ, ਰੋਹਨ ਤੇ ਮੋਹਿਤ ਦੀ ਸ਼ਹਿਰ ਵਿੱਚ ਕੁਝ ਵਿਅਕਤੀਆਂ ਨਾਲ ਪੁਰਾਣੀ ਰੰਜਿਸ਼ ਸੀ, ਜਿਸ ਦੇ ਚਲਦਿਆਂ ਇਨ੍ਹਾਂ ਨੇ ਲੁਧਿਆਣਾ ਦੇ ਬਬਲੂ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ ਅਤੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ। ਚੰਡੀਗੜ੍ਹ ਪੁਲੀਸ ਨੇ ਸੈਕਟਰ-34 ਤੇ 35 ਵਾਲੀ ਮਾਰਕੀਟ ਦੇ ਨਜ਼ਦੀਕ ਤੋਂ ਰੋਹਨ ਤੇ ਸੁਮਿਤ ਨੂੰ ਕਾਬੂ ਕੀਤਾ, ਜਿਨ੍ਹਾਂ ਤੋਂ ਪੁੱਛ-ਪੜਤਾਲ ਦੇ ਆਧਾਰ ’ਤੇ ਦੋ ਹੋਰਨਾਂ ਨੂੰ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement