Chandigarh MC Meeting ਭਾਜਪਾ ਅਤੇ ਕਾਂਗਰਸੀ ਕੌਂਸਲਰ ਆਹਮੋ ਸਾਹਮਣੇ
ਚੰਡੀਗੜ੍ਹ ਅੱਜ ਹੋਈ ਜਨਰਲ ਹਾਊਸ ਮੀਟਿੰਗ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭਾਜਪਾ ਕੌਂਸਲਰ ਗੁਰਬਖਸ਼ ਰਾਵਤ ਨੇ ਐਮ.ਪੀ. ਲੈਡ ਫੰਡਾਂ ਤਹਿਤ ਨਗਰ ਨਿਗਮ ਖੇਤਰ ਵਿੱਚ ਹੋਣ ਵਾਲੇ ਕੰਮਾਂ ਦੇ ਸਮਾਗਮਾਂ ਵਿੱਚ ਇਲਾਕਾ ਕੌਂਸਲਰ ਨੂੰ ਨਹੀਂ ਬੁਲਾਇਆ ਜਾਂਦਾ ਅਤੇ ਨਾ ਹੀ ਸਮਾਗਮ ਦੇ ਸੱਦਾ ਪੱਤਰਾਂ ਵਿੱਚ ਕੌਂਸਲਰ ਦੇ ਨਾਮ ਹੁੰਦਾ ਹੈ।
ਰਾਵਤ ਨੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਬਾਰੇ ਗੱਲ ਕੀਤੀ ਤਾਂ ਕਾਂਗਰਸੀ ਕੌਂਸਲਰ ਭੜਕ ਗਏ ਅਤੇ ਬਹਿਸ ਸ਼ੁਰੂ ਹੋ ਗਈ। ਬਹਿਸ ਇੰਨੀ ਤਿੱਖੀ ਹੋ ਗਈ ਕਿ ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਮੁਨੀਸ਼ ਤਿਵਾੜੀ ਦੇ ਨਾਮ ਵਾਲੀ ਤਖਤੀ ਚੁੱਕ ਕੇ ਲਹਿਰਾਈ ਅਤੇ ਕਿਹਾ ਕਿ ਤਿਵਾੜੀ ਨਿਗਮ ਦੀਆਂ ਮੀਟਿੰਗਾਂ ਵਿੱਚ ਤਾਂ ਆਉਂਦੇ ਨਹੀਂ ਪਰ ਨਿਗਮ ਦੇ ਕੰਮਾਂ ਵਿੱਚ ਰਾਜਨੀਤੀ ਕਰਦੇ ਹਨ।
ਕੌਂਸਲਰ ਜੋਸ਼ੀ ਦੇ ਤਖਤੀ ਲਹਿਰਾਉਣ 'ਤੇ ਕਾਂਗਰਸੀ ਕੌਂਸਲਰ ਭੜਕ ਉੱਠੇ ਜਿਸ ਦੌਰਾਨ ਕੌਂਸਲਰ ਸਚਿਨ ਗਾਲਵ ਨੇ ਸ਼ੌਰਭ ਜੋਸ਼ੀ ਦੀ ਇਸ ਕਾਰਵਾਈ ਦਾ ਤਿੱਖਾ ਵਿਰੋਧ ਕੀਤਾ। ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਜਿਸ ਨੂੰ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਮਿਲ ਕੇ ਸ਼ਾਂਤ ਕੀਤਾ।
