ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚੰਡੀਗੜ੍ਹ ਮੇਅਰ ਚੋਣ ਮਾਮਲੇ ’ਚ ਸੁਪਰੀਮ ਕੋਰਟ ਨੇ ਕਿਹਾ: ਖਰੀਦ-ਓ-ਫ਼ਰੋਖਤ ਹੋ ਰਹੀ ਹੈ, ਰਿਟਰਨਿੰਗ ਅਧਿਕਾਰੀ ਮਸੀਹ ਨੂੰ ਸੁਆਲ ਕੀਤੇ

ਨਵੀਂ ਦਿੱਲੀ, 19 ਫਰਵਰੀ ਚੰਡੀਗੜ੍ਹ ਮੇਅਰ ਚੋਣ ਮਾਮਲੇ ’ਚ ਅੱਜ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਬੈਲਟ ਪੇਪਰ ਅਤੇ ਵੀਡੀਓ ਲਿਆਉਣ ਲਈ ਮੰਗਲਵਾਰ ਨੂੰ ਨਿਆਂਇਕ ਅਧਿਕਾਰੀ ਤਾਇਨਾਤ ਕਰੇ। ਸਰਵਉੱਚ ਅਦਾਲਤ ਨੇ ਪ੍ਰਸ਼ਾਸਨ ਨੂੰ ਨਿਆਂਇਕ ਅਧਿਕਾਰੀ ਅਤੇ ਰਿਕਾਰਡ...
Advertisement

ਨਵੀਂ ਦਿੱਲੀ, 19 ਫਰਵਰੀ

ਚੰਡੀਗੜ੍ਹ ਮੇਅਰ ਚੋਣ ਮਾਮਲੇ ’ਚ ਅੱਜ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ ਬੈਲਟ ਪੇਪਰ ਅਤੇ ਵੀਡੀਓ ਲਿਆਉਣ ਲਈ ਮੰਗਲਵਾਰ ਨੂੰ ਨਿਆਂਇਕ ਅਧਿਕਾਰੀ ਤਾਇਨਾਤ ਕਰੇ। ਸਰਵਉੱਚ ਅਦਾਲਤ ਨੇ ਪ੍ਰਸ਼ਾਸਨ ਨੂੰ ਨਿਆਂਇਕ ਅਧਿਕਾਰੀ ਅਤੇ ਰਿਕਾਰਡ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮੰਗਲਵਾਰ ਨੂੰ ਬਾਅਦ ਦੁਪਹਿਰ 2 ਵਜੇ ਬੈਲਟ ਪੇਪਰਾਂ ਤੇ ਵੋਟਾਂ ਦੀ ਗਿਣਤੀ ਦੀ ਪੂਰੀ ਵੀਡੀਓ ਰਿਕਾਰਡਿੰਗ ਦੀ ਪੜਚੋਲ ਕਰੇਗੀ।ਇਸ ਦੇ ਨਾਲ ਸੁਪਰੀਮ ਕੋਰਟ ਨੇ ਕਿਹਾ ਕਿ ਕੌਂਸਲਰਾਂ ਦੀ ਖਰੀਦ-ਓ-ਫਰੋਖਤ ਹੋ ਰਹੀ ਹੈ, ਹਾਲਾਂਕਿ ਉਸ ਨੇ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਦਾਇਰ ਪਟੀਸ਼ਨ ਦੀ ਸੁਣਵਾਈ ਕਿਸੇ ਹੋਰ ਦਿਨ ਹੋਣ ਦੀ ਅਪੀਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।ਅਦਾਲਤ ਨੇ ਚੰਡੀਗੜ੍ਹ ਮੇਅਰ ਚੋਣ ਦੇ ਰਿਟਰਨਿੰਗ ਅਧਿਕਾਰੀ ਅਨਿਲ ਮਸੀਹ ਨੂੰ ਪੁੱਛਿਆ ਕਿ ਉਸ ਨੇ ਮਤਪੱਤਰਾਂ ’ਤੇ ‘X' ਨਿਸ਼ਾਨ ਕਿਉਂ ਲਾਗਏ। ਮਸੀਹ ਨੇ ਅਦਾਲਤ ’ਚ ਪੇਸ਼ ਹੋ ਕੇ ਦੱਸਿਆ ਕਿ ਉਸ ਨੇ 8 ਗਲਤ ਮਤਪੱਤਰਾਂ ’ਤੇ x ਦੇ ਨਿਸ਼ਾਨ ਲਗਾਏ।

Advertisement

Advertisement