ਵਾਲੀਬਾਲ ਵਿੱਚ ਚੰਡੀਗੜ੍ਹ ਨੇ ਸੋਨੀਪਤ ਨੂੰ ਹਰਾਇਆ
ਇੱੱਥੋਂ ਨੇੜਲੇ ਪਿੰਡ ਥਲੀ ਕਲਾਂ ਦੇ ਸ਼ਹੀਦ ਭਗਤ ਸਿੰਘ ਵਾਲੀਬਾਲ ਸ਼ੂਟਿੰਗ ਕਲੱਬ ਵੱਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਕਲੱਬ ਦੇ ਪ੍ਰਧਾਨ ਪੁਸ਼ਪਿੰੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਟੂਰਨਾਮੈਂਟ ਦੌਰਾਨ 22 ਟੀਮਾਂ ਨੇ ਹਿੱਸਾ ਲਿਆ। ਫਾਈਨਲ ਵਿੱਚ ਚੰਡੀਗੜ੍ਹ ਦੀ ਟੀਮ ਨੇ ਸੋਨੀਪਤ ਨੂੰ ਹਰਾਇਆ। ਪ੍ਰਬੰਧਕਾਂ ਵੱਲੋਂ ਜੇਤੂ ਟੀਮ ਨੂੰ 17 ਹਜ਼ਾਰ ਰੁਪਏ ਅਤੇ ਟਰਾਫੀ ਤੇ ਉਪ ਜੇਤੂ ਟੀਮ ਨੂੰ 12000 ਰੁਪਏ ਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਦਿਨੇਸ਼ ਚੱਢਾ ਨੇ ਮੁੱੱਖ ਮਹਿਮਾਨ ਵੱਜੋਂ ਅਤੇ ਬਲਾਕ ਪ੍ਰਧਾਨ ਪਰਮਿੰੰਦਰ ਸਿੰਘ ਬਾਲਾ, ਚੇਅਰਮੈਨ ਮਾਰਕੀਟ ਕਮੇਟੀ ਭਾਗ ਸਿੰੰਘ ਮਦਾਨ, ਰਵਿੰਦਰ ਸਿੰਘ ਫੌਜੀ ਸਿੰਘਪੁਰਾ, ਸਰਪੰਚ ਬਰਿੰੰਦਰ ਸਿੰਘ ਭੋਗਲ, ਸਾਬਕਾ ਸਰਪੰਚ ਦਲਜੀਤ ਸਿੰਘ ਭੁੱਟੋ, ਕੁਲਜੀਤ ਸਿੰੰਘ ਗੋਲੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸ੍ਰੀ ਚੱਢਾ ਨੇ ਦੱਸਿਆ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ 35 ਦੇ ਕਰੀਬ ਹੋਰ ਵੱਡੇ ਖੇਡ ਸਟੇਡੀਅਮਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵਾਈਸ ਪ੍ਰਧਾਨ ਗੁਰਕੀਰਤ ਸਿੰਘ, ਖਜ਼ਾਨਚੀ ਬਲਜੀਤ ਸਿੰੰਘ, ਜਨਰਲ ਸਕੱਤਰ ਤਰਸੇਮ ਸਿੰਘ, ਜੁਆਇੰੰਟ ਸਕੱੱਤਰ ਦਿਲਪ੍ਰੀਤ ਸਿੰਘ , ਸਲਾਹਕਾਰ ਹਰਪ੍ਰੀਤ ਸਿੰਘ ਤੇ ਦਲਜੀਤ ਸਿੰਘ, ਪ੍ਰੈੱਸ ਸਕੱਤਰ ਜਤਿੰਦਰ ਸਿੰਘ ਤੇ ਮੈਂਬਰ ਮਨਪ੍ਰੀਤ ਸਿੰਘ ਹਾਜ਼ਰ ਸਨ।
