ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਦਾ ਤਬਾਦਲਾ
ਦਿੱਲੀ ਦੇ ਮੁੱਖ ਸਕੱਤਰ ਨਿਯੁਕਤ; ਅਕਤੂਬਰ ’ਚ ਸੰਭਲਾਣਗੇ ਅਹੁਦਾ
Advertisement
ਕੇਂਦਰੀ ਗ੍ਰਹਿ ਮੰਤਰਾਲੇ ਨੇ ਸੀਨੀਅਰ ਆਈਏਐੱਸ ਅਧਿਕਾਰੀ ਰਾਜੀਵ ਵਰਮਾ (AGMUT:1992) ਦਾ ਚੰਡੀਗੜ੍ਹ ਤੋਂ ਦਿੱਲੀ ਤਬਾਦਲੇ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਨੂੰ ਕੌਮੀ ਰਾਜਧਾਨੀ ਖੇਤਰ ਦਿੱਲੀ (GNCTD) ਸਰਕਾਰ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ਼ਨਿੱਚਰਵਾਰ ਨੂੰ ਜਾਰੀ ਹੁਕਮ ਮੁਤਾਬਕ ਰਾਜੀਵ ਵਰਮਾ 1 ਅਕਤੂਬਰ, 2025 ਤੋਂ ਜਾਂ ਆਪਣੀ ਜੁਆਇਨਿੰਗ ਦੀ ਮਿਤੀ ਤੋਂ, ਜੋ ਵੀ ਬਾਅਦ ਵਿੱਚ ਹੋਵੇ, ਚਾਰਜ ਸੰਭਾਲਣਗੇ।
Advertisement
ਇਸ ਤਬਾਦਲੇ ਨੂੰ ਸਮਰੱਥ ਅਧਿਕਾਰੀ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ ਅਤੇ ਕਰਤਵਯ ਭਵਨ, ਨਵੀਂ ਦਿੱਲੀ ਰਾਹੀਂ ਸੂਚਿਤ ਕੀਤਾ ਗਿਆ ਸੀ।
AGMUT ਕੇਡਰ ਦੇ 1992 ਬੈਚ ਦੇ ਅਧਿਕਾਰੀ ਰਾਜੀਵ ਵਰਮਾ ਇਸ ਸਮੇਂ ਚੰਡੀਗੜ੍ਹ ਵਿੱਚ ਸੇਵਾ ਨਿਭਾ ਰਹੇ ਹਨ।
ਇਸ ਹੁਕਮ ’ਤੇ ਗ੍ਰਹਿ ਮੰਤਰਾਲੇ ਦੇ ਡਾਇਰੈਕਟਰ (ਐੱਸ) ਅਨੀਸ਼ ਮੁਰਲੀਧਰਨ ਨੇ ਦਸਤਖਤ ਕੀਤੇ ਸਨ।
Advertisement