ਚੰਡੀਗੜ੍ਹ ਵਪਾਰ ਮੰਡਲ ਵੱਲੋਂ ਵਪਾਰੀ ਮਹਾਸੰਮੇਲਨ ’ਚ ਸ਼ਿਰਕਤ
ਆਲ ਇੰਡੀਆ ਉਦਯੋਗ ਵਪਾਰ ਮੰਡਲ ਨੇ ਦਿੱਲੀ ਵਿੱਚ ਮਨਾਇਆ 44ਵਾਂ ਸਥਾਪਨਾ ਦਿਵਸ
Advertisement
ਚੰਡੀਗੜ੍ਹ ਵਪਾਰ ਮੰਡਲ ਦੇ ਉੱਚ ਪੱਧਰੀ ਵਫ਼ਦ ਵੱਲੋਂ ਆਲ ਇੰਡੀਆ ਉਦਯੋਗ ਵਪਾਰ ਮੰਡਲ ਦੇ 44ਵੇਂ ਸਥਾਪਨਾ ਦਿਵਸ ਮੌਕੇ ਦਿੱਲੀ ਵਿਚ ਕਰਵਾਏ ਗਏ ‘ਵਪਾਰੀ ਮਹਾਂ ਸੰਮੇਲਨ’ ਵਿੱਚ ਸ਼ਿਰਕਤ ਕੀਤੀ ਗਈ। ਵਪਾਰ ਮੰਡਲ ਦੇ ਅਧਿਕਾਰਤ ਬੁਲਾਰੇ-ਕਮ-ਵਾਈਸ-ਚੇਅਰਮੈਨ ਦੀਵਾਕਰ ਸਹੂਜਾ ਨੇ ਦੱਸਿਆ ਕਿ ਨਵੀਂ ਦਿੱਲੀ ਦੇ ਅਕਾਸ਼ਵਾਣੀ ਆਡੀਟੋਰੀਅਮ ਵਿਖੇ ਆਲ ਇੰਡੀਆ ਉਦਯੋਗ ਵਪਾਰ ਮੰਡਲ ਪ੍ਰਧਾਨ ਬਾਬੂ ਲਾਲ ਗੁਪਤਾ ਦੀ ਪ੍ਰਧਾਨਗੀ ਹੇਠ ਹੋਏ ਸੰਮੇਲਨ ਵਿੱਚ ਪ੍ਰਧਾਨ ਸੰਜੀਵ ਚੱਢਾ ਦੀ ਅਗਵਾਈ ਹੇਠਲੇ ਵਫ਼ਦ ਵਿੱਚ ਚਰਨਜੀਵ ਸਿੰਘ ਚੇਅਰਮੈਨ, ਨਰੇਸ਼ ਮਹਾਜਨ ਜਨਰਲ ਸਕੱਤਰ, ਸੁਨੀਲ ਗੁਪਤਾ ਜਨਰਲ ਸਕੱਤਰ, ਰਾਧੇਲਾਲ ਬਜਾਜ ਵਿੱਤ ਸਕੱਤਰ, ਅਨੁਜ ਸਹਿਗਲ ਸਕੱਤਰ, ਸੰਜੀਵ ਅਗਰਵਾਲ ਮੈਂਬਰ ਸ਼ਾਮਲ ਹੋਏ।
ਸੰਮੇਲਨ ਵਿੱਚ ਸੰਬੋਧਨ ਕਰਦਿਆਂ ਵਪਾਰ ਮੰਡਲ ਪ੍ਰਧਾਨ ਸੰਜੀਵ ਚੱਢਾ ਨੇ ਵਪਾਰੀ ਮੁੱਦਿਆਂ ਨੂੰ ਸਮੇਂ ਸਿਰ ਹੱਲ ਕਰਨ ਲਈ ਵਪਾਰ ਬੋਰਡ ਦਾ ਗਠਨ ਕਰਨ ਸਮੇਤ ਚੰਡੀਗੜ੍ਹ ਵਿੱਚ ਜੀਐੱਸਟੀ ਐਪੀਲੈਂਟ ਟ੍ਰਿਬਿਊਨਲ ਦਾ ਗਠਨ ਕਰਨ ਦੀ ਮੰਗ ਵੀ ਰੱਖੀ। ਸਹੂਜਾ ਨੇ ਦੱਸਿਆ ਕਿ ਸੰਮੇਲਨ ਵਿੱਚ ਫੈਸਲਾ ਹੋਇਆ ਕਿ ਕੇਂਦਰੀ ਪੱਧਰ ’ਤੇ ਪੈਂਡਿੰਗ ਵਪਾਰੀ ਮੁੱਦਿਆਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ ਚੰਡੀਗੜ੍ਹ ਦੇ ਉੱਚ ਅਧਿਕਾਰੀਆਂ ਅਤੇ ਕੇਂਦਰੀ ਵਪਾਰਕ ਸੰਸਥਾਵਾਂ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਉਪ-ਕਮੇਟੀ ਬਣਾਈ ਜਾਵੇਗੀ।
Advertisement
Advertisement