ਚੰਡੀਗੜ੍ਹ ਵਪਾਰ ਮੰਡਲ ਨੂੰ ਕੇਂਦਰੀ ਵਣਜ ਤੇ ਉਦਯੋਗ ਮੰਤਰਾਲੇ ਤੋਂ ਮਿਲੀ ਮਾਨਤਾ
ਵਪਾਰ ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ ਕੌਮੀ ਵਪਾਰੀ ਭਲਾਈ ਬੋਰਡ ਦੇ ਮੈਂਬਰ ਨਿਯੁਕਤ
Advertisement
ਭਾਰਤ ਸਰਕਾਰ ਦੇ ਵਣਜ ਅਤੇ ਉਦਯੋਗ ਮੰਤਰਾਲੇ ਵੱਲੋਂ ਚੰਡੀਗੜ੍ਹ ਵਪਾਰ ਮੰਡਲ (ਸੀਬੀਐੱਮ) ਦੇ ਚੇਅਰਮੈਨ ਚਰਨਜੀਵ ਸਿੰਘ ਨੂੰ ਰਾਸ਼ਟਰੀ ਵਪਾਰੀ ਭਲਾਈ ਬੋਰਡ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਸੀਬੀਐੱਮ ਦੇ ਪ੍ਰਧਾਨ ਸੰਜੀਵ ਚੱਢਾ, ਉਪ ਚੇਅਰਮੈਨ ਦਿਵਾਕਰ ਸਹੂਜਾ ਨੇ ਕਿਹਾ ਕਿ ਇਹ ਵੱਕਾਰੀ ਨਿਯੁਕਤੀ ਵਪਾਰ ਅਤੇ ਵਣਜ ਨੂੰ ਉਤਸ਼ਾਹਿਤ ਕਰਨ ਲਈ ਸੀਬੀਐੱਮ ਦੇ ਸਮਰਪਣ ਦਾ ਪ੍ਰਮਾਣ ਹੈ। ਵਪਾਰ ਮੰਡਲ ਦੇ ਮੁੱਖ ਸਲਾਹਕਾਰ ਭੁਪਿੰਦਰ ਨਾਰਦ, ਗੁਰਸ਼ਰਨ ਬੱਤਰਾ, ਪਰਸ਼ੋਤਮ ਮਹਾਜਨ, ਬਲਵਿੰਦਰ ਸਿੰਘ ਜਨਰਲ ਸਕੱਤਰ, ਵਰਿੰਦਰ ਗੁਪਤਾ ਅਤੇ ਮੋਹਿਤ ਸੂਦ ਸਲਾਹਕਾਰ, ਰਾਧੇ ਲਾਲ ਬਜਾਜ ਵਿੱਤ ਸਕੱਤਰ, ਰਤੀਸ਼ ਤਲਵਾਰ ਅਤੇ ਸੈਕਟਰ 21 ਮਾਰਕੀਟ ਤੋਂ ਵਿਨੋਦ ਜੋਸ਼ੀ ਨੇ ਅੱਜ ਚਰਨਜੀਵ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿੱਚ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।
Advertisement
Advertisement
