ਚਮਕੌਰ ਸਾਹਿਬ-ਬੇਲਾ ਸੜਕ ਦੋਵੇਂ ਪਾਸਿਓ ਧਸਣੀ ਸ਼ੁਰੂ
ਇੱਥੋਂ ਦੀ ਚਮਕੌਰ ਸਾਹਿਬ-ਬੇਲਾ ਸੜਕ ਤੇ ਸਥਿੱਤ ਸਕਿੱਲ ਇੰਸਟੀਚਿਊਟ ਦੇ ਨਜਦੀਕ ਬੁੱਢੇ ਨਾਲੇ ਤੇ ਬਣੀ ਪੁਰਾਣੀ ਪੁਲੀ ਤੇ ਸੜਕ ਭਾਰੀ ਵਾਹਨਾਂ ਦੇ ਚੱਲਦਿਆਂ ਧੱਸਣੀ ਸ਼ੁਰੂ ਹੋ ਗਈ ਹੈ। ਸੜਕ ਦੇ ਧਸਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ। ...
Advertisement
ਇੱਥੋਂ ਦੀ ਚਮਕੌਰ ਸਾਹਿਬ-ਬੇਲਾ ਸੜਕ ਤੇ ਸਥਿੱਤ ਸਕਿੱਲ ਇੰਸਟੀਚਿਊਟ ਦੇ ਨਜਦੀਕ ਬੁੱਢੇ ਨਾਲੇ ਤੇ ਬਣੀ ਪੁਰਾਣੀ ਪੁਲੀ ਤੇ ਸੜਕ ਭਾਰੀ ਵਾਹਨਾਂ ਦੇ ਚੱਲਦਿਆਂ ਧੱਸਣੀ ਸ਼ੁਰੂ ਹੋ ਗਈ ਹੈ। ਸੜਕ ਦੇ ਧਸਣ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰਨ ਦਾ ਖ਼ਦਸ਼ਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪਏ ਭਾਰੀ ਮੀਂਹ ਕਾਰਨ ਰੂਪਨਗਰ-ਨੀਲੋਂ ਸੜਕ ਦਾ ਕੁੱਝ ਹਿੱਸਾ ਨੁਕਸਾਨੇ ਜਾਣ ਕਾਰਨ ਆਵਾਜਾਈ ਲਈ ਬੰਦ ਕੀਤੀ ਹੋਈ ਹੈ। ਇਸ ਕਾਰਨ ਸਾਰੀ ਆਵਾਜਾਈ ਵਾਇਆ ਬੇਲਾ ਹੋ ਕੇ ਜਾਂਦੀ ਹੈ। ਪਰ ਭਾਰੀ ਵਾਹਨਾਂ ਦੇ ਸੜਕ ਤੋਂ ਲੰਘਣ ਕਾਰਨ ਬੇਲਾ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਸੜਕ ਦੋਵੇਂ ਪਾਸਿਓ ਕਈ ਥਾਵਾਂ ਤੋਂ ਧਸਣੀ ਸ਼ੁਰੂ ਹੋ ਗਈ ਹੈ, ਜਿਸ ਤੇ ਸਬੰਧਤ ਵਿਭਾਗ ਵੱਲੋਂ ਉਕਤ ਥਾਵਾਂ ਤੇ ਮਿੱਟੀ ਦੇ ਥੈਲੇ ਵੀ ਭਰ ਕੇ ਰੱਖੇ ਗਏ ਹਨ।
Advertisement
ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾ ਹੀ ਚਮਕੌਰ ਸਾਹਿਬ ਤੋਂ ਕਸਬਾ ਬੇਲਾ ਤੱਕ ਸੜਕ ਨੂੰ ਦੋਵੇਂ ਪਾਸਿਓ ਦੋ ਦੋ ਫੁੱਟ ਚੌੜਾ ਕੀਤਾ ਗਿਆ ਸੀ ਪਰ ਹੁਣ ਇਹ ਸੜਕ ਹੀ ਦੋਵੇਂ ਪਾਸਿਓ ਧੱਸਣੀ ਸ਼ੁਰੂ ਹੋਈ ਹੈ। ਸਮਾਜਸੇਵੀ ਅਮਨਦੀਪ ਸਿੰਘ ਮਾਂਗਟ, ਪੈਨਸ਼ਨਰਜ ਆਗੂ ਧਰਮਪਾਲ ਸੋਖਲ, ਅਕਾਲੀ ਆਗੂ ਬਲਦੇਵ ਸਿੰਘ ਹਾਫਿਜ਼ਾਬਾਦ ਅਤੇ ਬਾਈ ਪਰਮਿੰਦਰ ਸਿੰਘ ਸੇਖੋ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਉਕਤ ਸੜਕ ਨੂੰ ਤੁਰੰਤ ਠੀਕ ਕਰਕੇ ਥੈਲੇ ਚੁੱਕੇ ਜਾਣ ਤਾਂ ਜੋ ਕਿਸੇ ਤਰ੍ਹਾਂ ਦਾ ਹਾਦਸਾ ਵਾਪਰਨ ਤੋਂ ਬਚਾਅ ਹੋ ਸਕੇ।
Advertisement