ਚੱਢਾ ਨੇ ਸੜਕ ਦਾ ਕੰਮ ਸ਼ੁਰੂ ਕਰਵਾਇਆ
ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਪਿੰਡ ਮਕੌੜੀ ਕਲਾਂ ਦੇ ਸ਼ਹੀਦ ਸਿੰਘਾਂ ਦੇ ਅਸਥਾਨ ਨੂੰ ਜਾਣ ਵਾਲੇ ਕੱਚੇ ਰਸਤੇ ਨੂੰ ਪੱੱਕਾ ਕਰਵਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ। ਵਿਧਾਇਕ ਚੱਢਾ ਨੇ ਦੱਸਿਆ ਕਿ ਤਿੰਨ ਪੜਾਵਾਂ ਵਿੱਚ ਕੀਤੇ ਜਾਣ ਵਾਲੇ ਕਰੀਬ 30 ਲੱਖ ਰੁਪਏ ਦੇ ਕੰਮ ਵਿੱਚੋਂ ਨੌਂ ਲੱਖ ਰੁਪਏ ਨਾਲ ਪਹਿਲੇ ਪੜਾਅ ਦੀ ਸ਼ੁਰੂਆਤ ਕਰਵਾਈ ਜਾ ਰਹੀ ਹੈ। ਹੌਲੀ-ਹੌਲੀ ਤਿੰਨ ਪੜਾਵਾਂ ਵਿੱਚ ਪੂਰਾ ਕੰਮ ਮੁਕੰਮਲ ਕਰ ਕੇ ਰਸਤੇ ਨੂੰ ਨਵੀਂ ਦਿੱਖ ਦਿੱਤੀ ਜਾਵੇਗੀ। ਉਨ੍ਹਾਂ ਰਸਤੇ ਦੇ ਕੰਮ ਦੀ ਸ਼ੁਰੂਆਤ ਪਿੰਡ ਦੇ 85 ਸਾਲਾ ਬਜ਼ੁਰਗ ਤੋਂ ਕਹੀ ਦਾ ਟੱਕ ਲਗਵਾ ਕੇ ਕਰਵਾਈ। ਇਸ ਮੌਕੇ ਪਿੰਡ ਦੀ ਸਰਪੰਚ ਕੁਲਵਿੰਦਰ ਕੌਰ, ਸ਼ਹੀਦ ਸਿੰਘ ਅਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਲਾਲੀ, ਸਾਧੂ ਸਿੰਘ ਡੰਗੌਲੀ, ਸਮਸ਼ੇਰ ਸਿੰਘ ਭੰਗੂ, ਨਰਿੰਦਰ ਸਿੰਘ ਨਿੰਦੀ, ਖੇਤੀਬਾੜੀ ਸਹਿਕਾਰੀ ਸਭਾ ਅਹਿਮਦਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਭੰਗੂ, ਹਰਜਿੰਦਰ ਸਿੰਘ ਲਾਡਾ, ਨਰਿੰਦਰ ਸਿੰੰਘ ਲੌਂਗੀਆ, ਤਰਲੋਚਨ ਸਿੰਘ ਟਿੰਕਾ ਥਲੀ ਕਲਾਂ ਆਦਿ ਸਣੇ ਮੋਹਤਬਰ ਹਾਜ਼ਰ ਸਨ।