ਸ਼ਹੀਦੀ ਦਿਹਾੜੇ ਨੂੰ ਸਮਰਿਪਤ ਪੁਆਧੀ ਸਮਾਰੋਹ
ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਯਾਦਗਾਰੀ ਸਥਾਨ ’ਤੇ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪੁਆਧੀ ਸਮਾਰੋਹ ਕੀਤਾ ਗਿਆ। ਮੰਚ ਦੇ ਆਗੂਆਂ ਗੁਰਮੀਤ ਸਿੰਘ ਬੈਦਵਾਣ ਬਾਸੀਆਂ, ਐਡਵੋਕੇਟ ਪਰਮਜੀਤ ਕੌਰ ਲਾਂਡਰਾਂ,...
Advertisement
ਪੁਆਧੀ ਮੰਚ ਮੁਹਾਲੀ ਵੱਲੋਂ ਪੁਆਧੀ ਭਗਤ ਕਵੀ ਆਸਾ ਰਾਮ ਬੈਦਵਾਣ ਦੇ ਯਾਦਗਾਰੀ ਸਥਾਨ ’ਤੇ ਗੁਰੂ ਤੇਗ ਬਹਾਦਰ ਦੇ 350 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਪੁਆਧੀ ਸਮਾਰੋਹ ਕੀਤਾ ਗਿਆ। ਮੰਚ ਦੇ ਆਗੂਆਂ ਗੁਰਮੀਤ ਸਿੰਘ ਬੈਦਵਾਣ ਬਾਸੀਆਂ, ਐਡਵੋਕੇਟ ਪਰਮਜੀਤ ਕੌਰ ਲਾਂਡਰਾਂ, ਪਰਮਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਨਿਆਮੀਆਂ, ਹਰਦੀਪ ਸਿੰਘ ਬਠਲਾਣਾ, ਮੋਹਣੀ ਤੂਰ, ਰਾਜਕਰਨ ਸਿੰਘ ਬੈਦਵਾਣ, ਮਹਿੰਦਰ ਸਿੰਘ ਸੋਹਾਣਾ, ਕਿਰਪਾਲ ਸਿੰਘ ਸਿਆਊ, ਸੁਖਵਿੰਦਰ ਸਿੰਘ ਦੁਰਾਲੀ, ਸਤੀਸ਼ ਵਿਦਰੋਹੀ, ਜਸਵੰਤ ਸਿੰਘ ਪੂਨੀਆ ਮਾਣਕਮਾਜਰਾ ਆਦਿ ਦੀ ਦੇਖ-ਰੇਖ ਹੇਠ ਹੋਏ ਸਮਾਰੋਹ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਪੁਆਧੀ ਪੇਸ਼ਕਾਰੀਆਂ ਰਾਹੀਂ ਗੁਰੂ ਤੇਗ ਬਹਾਦਰ ਦੀ ਜੀਵਨ ਬਾਰੇ ਚਾਨਣਾ ਪਾਇਆ। ਜਥੇਦਾਰ ਸਿਕੰਦਰ ਸਿੰਘ ਕੁੰਭੜਾ ਨੇ ਇਸ ਮੌਕੇ ਆਪਣੇ ਸਾਥੀਆਂ ਸਮੇਤ ਪੁਆਧੀ ਅਖਾੜਾ ਲਗਾਇਆ ਅਤੇ ਤਿੰਨ ਘੰਟੇ ਤੋਂ ਵੱਧ ਵੱਖ-ਵੱਖ ਕਾਵਿ ਰੂਪਾਂ ਤਹਿਤ ਗੁਰੂ ਸਾਹਿਬ ਦੀ ਜੀਵਨੀ ਦਾ ਬਿਰਤਾਂਤ ਪੇਸ਼ ਕੀਤਾ। ਫ਼ਿਲਮੀ ਅਦਾਕਾਰਾ ਮੋਹਣੀ ਤੂਰ, ਗਾਇਕ ਸੁਖਵਿੰਦਰ ਦੁਰਾਲੀ, ਕਵੀ ਸਤੀਸ਼ ਵਿਦਰੋਹੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਯੂਥ ਅਕਾਲੀ ਆਗੂ ਖੁਸ਼ਇੰਦਰ ਸਿੰਘ ਬੈਦਵਾਣ, ਕੌਂਸਲਰ ਹਰਜੀਤ ਸਿੰਘ ਭੋਲੂ, ਰਾਜਕਰਨ ਸਿੰਘ ਬੈਦਵਾਣ, ਰੂਪਾ ਸੋਹਾਣਾ ਆਦਿ ਨੇ ਬੋਲਦਿਆਂ ਗੁਰੂ ਤੇਗ ਬਹਾਦਰ ਦੀ ਲਾਸਾਨੀ ਸਹਾਦਤ ਅਤੇ ਜੀਵਨ ’ਤੇ ਚਾਨਣਾ ਪਾਇਆ। ਪ੍ਰਬੰਧਕਾਂ ਵੱਲੋਂ ਵੱਖ-ਵੱਖ ਸ਼ਖ਼ਸ਼ੀਅਤਾਂ ਦਾ ਸਨਮਾਨ ਕੀਤਾ ਗਿਆ।
Advertisement
Advertisement
