ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦੇਸ਼ ਭਗਤ ਯੂਨੀਵਰਸਿਟੀ ’ਚ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਦੇ ਇੰਜਨੀਅਰਿੰਗ ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਵੱਲੋਂ ਸੰਸਥਾ ਦੀ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਸਹਿਯੋਗ ਨਾਲ ਇਨੋਵੇਟ ਐਕਸਐਲ 2025 ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਤਾ ਅਤੇ ਤਕਨੀਕੀ ਤਰੱਕੀ ਵਿੱਚ ਵਿਹਾਰਿਕ ਗਿਆਨ ਨਾਲ ਲੈਸ ਕਰਨਾ ਹੈ।...
ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ। -ਫੋਟੋ: ਸੂਦ
Advertisement
ਦੇਸ਼ ਭਗਤ ਯੂਨੀਵਰਸਿਟੀ ਦੇ ਇੰਜਨੀਅਰਿੰਗ ਤਕਨਾਲੋਜੀ ਅਤੇ ਕੰਪਿਊਟਿੰਗ ਫੈਕਲਟੀ ਵੱਲੋਂ ਸੰਸਥਾ ਦੀ ਇਨੋਵੇਸ਼ਨ ਕੌਂਸਲ (ਆਈਆਈਸੀ) ਦੇ ਸਹਿਯੋਗ ਨਾਲ ਇਨੋਵੇਟ ਐਕਸਐਲ 2025 ਕਰਵਾਇਆ ਗਿਆ। ਇਸ ਦਾ ਉਦੇਸ਼ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਤਾ ਅਤੇ ਤਕਨੀਕੀ ਤਰੱਕੀ ਵਿੱਚ ਵਿਹਾਰਿਕ ਗਿਆਨ ਨਾਲ ਲੈਸ ਕਰਨਾ ਹੈ। ਮਹਿਮਾਨਾਂ ਵਿੱਚ ਦਿਨੇਸ਼ ਕੁਮਾਰ ਡਾਇਰੈਕਟਰ-ਭਾਰਤ ਅਤੇ ਸਾਰਕ, ਸੋਟੀ ਇੰਡੀਆ ਲਿਮਟਿਡ, ਸਰਬਰਿੰਦਰ ਸਿੰਘ ਡਾਇਰੈਕਟਰ ਵਿਨੋਵੇਸ਼ਨ ਐਜੂਕੇਸ਼ਨ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਨਵਦੀਪ ਸਿੰਘ, ਸੇਲਜ਼ ਹੈੱਡ, ਵਿਨੋਵੇਸ਼ਨ ਐਜੂਕੇਸ਼ਨ ਸਰਵਿਸਿਜ਼ ਅਤੇ ਅਭਿਸ਼ੇਕ ਲੀਡ ਟਰੇਨਰ ਅਤੇ ਏਆਈ/ਐੱਮਐੱਲ ਮਾਹਿਰ ਸ਼ਾਮਲ ਸਨ। ਵਾਈਸ ਚਾਂਸਲਰ ਡਾ. ਹਰਸ਼ ਸਦਾਵਰਤੀ ਨੇ ਅਜਿਹੇ ਉਪਰਾਲਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਜਦੋਂ ਕਿ ਡਿਪਟੀ ਡਾਇਰੈਕਟਰ ਡਾ. ਖੁਸ਼ਬੂ ਬਾਂਸਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ।
Advertisement