ਕੇਂਦਰ, ਹਰਿਆਣਾ ਤੇ ਰਾਜਸਥਾਨ ਪੰਜਾਬ ਦਾ ਸੱਚੇ ਦਿਲੋਂ ਸਾਥ ਦੇਣ: ਢਿੱਲੋਂ
ਆਮ ਆਦਮੀ ਪਾਰਟੀ ਦੇ ਸੂਬਾਈ ਬੁਲਾਰੇ ਅਤੇ ਮਾਰਕੀਟ ਕਮੇਟੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਨੇ ਹਰਿਆਣਾ ਨੂੰ ਕੋਟੇ ਨਾਲੋਂ ਜ਼ਿਆਦਾ ਪਾਣੀ ਛੱਡਣ ਦੀ ਪੇਸ਼ਕਸ਼ ਕੀਤੀ ਤਾਂ ਜੋ ਪੰਜਾਬ ਨੂੰ ਕੁਦਰਤੀ ਕਰੋਪੀ ਤੋਂ ਕੁਝ ਰਾਹਤ ਮਿਲ ਸਕੇ ਪਰ ਉਲਟਾ ਹਰਿਆਣਾ ਵੱਲੋਂ ਜਵਾਬ ਆਇਆ ਕਿ ਸਾਡਾ ਬਣਦਾ ਕੋਟਾ 7900 ਕਿਊਸਿਕ ਪਾਣੀ ਘੱਟ ਕਰਕੇ 6250 ਕਿਊਸਿਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਜਪਾ ਭਾਵੇਂ ਕੇਂਦਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਹਮੇਸ਼ਾ ਪੰਜਾਬ ਨਾਲ ਬਦਲਾਖੋਰੀ ਦੀ ਨੀਤੀ ਅਪਣਾਉਣ ਵਿੱਚ ਕੋਈ ਕੋਰ ਕਸਰ ਨਹੀਂ ਛੱਡਦੀ। ਪੰਜਾਬ ਦੇ ਵੋਟਰਾਂ ਵੱਲੋਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਮੂੰਹ ਨਹੀਂ ਲਾਇਆ ਤਾਂ ਅੱਜ ਪੰਜਾਬ ਨੂੰ ਡੁੱਬਦੇ ਹੋਏ ਵੀ ਕੋਈ ਮੱਦਦ ਦਾ ਹੱਥ ਨਹੀਂ ਵਧਾਇਆ। ਸ੍ਰੀ ਢਿਲੋਂ ਨੇ ਕਿਹਾ ਕਿ ਪੰਜਾਬੀਆਂ ਨਾਲ ਕਿਸਾਨ ਵਿਰੋਧੀ ਤਿੰਨ ਬਿੱਲ ਲਿਆਉਣਾ ਭਾਜਪਾ ਦੀ ਪੰਜਾਬ ਪ੍ਰਤੀ ਘਟੀਆ ਸੋਚ ਸੀ ਜੋ ਹੁਣ ਬਦਲਾਖੋਰੀ ਵਿੱਚ ਤਬਦੀਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੇਦਰ ਦੀ ਸਰਕਾਰ ਨੂੰ ਫ਼ਿਰਾਖਦਿਲੀ ਨਾਲ ਬਦਲਾਖੋਰੀ ਛੱਡ ਕੇ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਵੱਧ ਤੋਂ ਵੱਧ ਰਾਹਤ ਦੇਣੀ ਚਾਹੀਦੀ ਹੈ।