ਕੇਂਦਰ ਝੁਕਿਆ, ਸੈਨੇਟ ਚੋਣਾਂ ਦਾ ਐਲਾਨ
ਇਸ ਤੋਂ ਪਹਿਲਾਂ ਵਾਈਸ ਚਾਂਸਲਰ ਨੇ ਆਪਣੇ ਦਫ਼ਤਰ ਵਿੱਚ ਮੋਰਚੇ ਦੇ ਆਗੂਆਂ ਦੀ ਬੁਲਾਈ ਮੀਟਿੰਗ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਸੀ। ਮੀਟਿੰਗ ਦੌਰਾਨ ਰਜਿਸਟਰਾਰ ਵਾਈ ਪੀ ਵਰਮਾ, ਡੀ ਐੱਸ ਡਬਲਿਯੂ ਪ੍ਰੋ. ਅਮਿਤ ਚੌਹਾਨ ਵੀ ਹਾਜ਼ਰ ਸਨ।
ਪ੍ਰੋ. ਰੇਨੂ ਵਿੱਗ ਨੇ ਦੱਸਿਆ ਕਿ ਜਾਰੀ ਸ਼ਡਿਊਲ ਮੁਤਾਬਕ ਨਵੀਂ ਚੁਣੀ ਜਾਣ ਵਾਲੀ ਸੈਨੇਟ ਦੀ ਮਿਆਦ ਪੂਰੇ ਚਾਰ ਸਾਲ ਹੋਵੇਗੀ। ਚੋਣ ਪ੍ਰਕਿਰਿਆ 7 ਸਤੰਬਰ 2026 ਨੂੰ ਸ਼ੁਰੂ ਹੋਵੇਗੀ। ਤਕਨੀਕੀ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਸਟਾਫ ਦੀ ਚੋਣ 7 ਸਤੰਬਰ ਨੂੰ, ਯੂਨੀਵਰਸਿਟੀ ਦੇ ਸਿੱਖਿਆ ਵਿਭਾਗਾਂ ਦੇ ਪ੍ਰੋਫ਼ੈਸਰਾਂ ਦੀ ਚੋਣ 14 ਸਤੰਬਰ, ’ਵਰਸਿਟੀ ਦੇ ਹੀ ਸਿੱਖਿਆ ਵਿਭਾਗਾਂ ਦੇ ਐਸੋਸੀਏਟ ਪ੍ਰੋਫ਼ੈਸਰਾਂ ਅਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਸ਼੍ਰੇਣੀ ਦੀ ਚੋਣ 14 ਸਤੰਬਰ, ਆਰਟਸ ਕਾਲਜਾਂ ਦੇ ਮੁਖੀਆਂ ਦੀ ਕਾਂਸਟੀਚੁਐਂਸੀ ਦੀ ਚੋਣ 20 ਸਤੰਬਰ, ਗ੍ਰੈਜੂਏਸ਼ਨ ਕਾਂਸਟੀਚੁਐਂਸੀ ਦੀ ਚੋਣ 20 ਸਤੰਬਰ, ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਜ਼ ਵਿੱਚੋਂ ਚੋਣ 4 ਅਕਤੂਬਰ ਨੂੰ ਕਰਵਾਈ ਜਾਵੇਗੀ। ਸੈਨੇਟਰ ਰਵਿੰਦਰ ਬਿੱਲਾ ਧਾਲੀਵਾਲ, ਸੰਦੀਪ ਸੀਕਰੀ, ਵਿਦਿਆਰਥੀ ਆਗੂ ਸੰਦੀਪ, ਰਮਨਪ੍ਰੀਤ, ਗਗਨ, ਜੋਬਨ, ਅਵਤਾਰ ਸਿੰਘ, ਵਿੱਕੀ ਧਨੋਆ, ਸਾਰਾਹ ਸ਼ਰਮਾ ਆਦਿ ਨੇ ਇਸ ਨੂੰ ਮੋਰਚੇ ਦੀ ਇਤਿਹਾਸਕ ਜਿੱਤ ਦੱਸਿਆ।
