ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੇਂਦਰ ਝੁਕਿਆ, ਸੈਨੇਟ ਚੋਣਾਂ ਦਾ ਐਲਾਨ

ਅਗਲੇ ਵਰ੍ਹੇ ਸਤੰਬਰ ’ਚ ਹੋਣਗੀਆਂ ਚੋਣਾਂ; ਚਾਂਸਲਰ ਨੇ ਦਿੱਲੀ ਤੋਂ ਭੇਜਿਆ ਸ਼ਡਿੳੂਲ; ਵੀ ਸੀ ਨੇ ਵਿਦਿਆਰਥੀ ਧਰਨੇ ’ਚ ਆ ਕੇ ਜਾਣਕਾਰੀ ਦਿੱਤੀ; ਵਿਦਿਆਰਥੀਆਂ ਨੇ ਜੇਤੂ ਪਰੇਡ ਕਰ ਕੇ ਧਰਨਾ ਚੁੱਕਿਆ
ਸੈਨੇਟ ਚੋਣਾਂ ਦੇ ਐਲਾਨ ਤੋਂ ਬਾਅਦ ਵੀਰਵਾਰ ਨੂੰ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਵਿਦਿਆਰਥੀ ਜਸ਼ਨ ਮਨਾਉਂਦੇ ਹੋਏ। -ਫੋਟੋ: ਰਵੀ ਕੁਮਾਰ
Advertisement
ਕੇਂਦਰ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅੱਜ ਵਿਦਿਆਰਥੀਆਂ ਦੇ ਅੰਦੋਲਨ ਅੱਗੇ ਝੁਕ ਗਿਆ ਅਤੇ ਉਸ ਨੇ ਸੈਨੇਟ ਚੋਣਾਂ ਦਾ ਐਲਾਨ ਕਰ ਦਿੱਤਾ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੈਨੇਟ ਚੋਣਾਂ ਕਰਵਾਉਣ ਲਈ ਵਾਈਸ ਚਾਂਸਲਰ ਦਫ਼ਤਰ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਉਪ ਰਾਸ਼ਟਰਪਤੀ, ਜਿਹੜੇ ’ਵਰਸਿਟੀ ਦੇ ਚਾਂਸਲਰ ਵੀ ਹਨ, ਨੇ ਚੋਣਾਂ ਸਬੰਧੀ ਸ਼ਡਿਊਲ ਅੱਜ ਜਾਰੀ ਕਰ ਦਿੱਤਾ। ਵਾਈਸ ਚਾਂਸਲਰ ਪ੍ਰੋ. ਰੇਨੂ ਵਿੱਗ ਨੇ ਖ਼ੁਦ ਧਰਨੇ ਵਾਲੀ ਥਾਂ ’ਤੇ ਪਹੁੰਚ ਕੇ ਮੋਰਚੇ ਦੇ ਵਿਦਿਆਰਥੀ ਆਗੂਆਂ ਨੂੰ ਚੋਣਾਂ ਦੀਆਂ ਤਰੀਕਾਂ ਸਬੰਧੀ ਕਾਪੀ ਸੌਂਪੀ। ਆਪਣੇ ਅੰਦੋਲਨ ਦੀ ਇਤਿਹਾਸਕ ਜਿੱਤ ’ਤੇ ਖੁਸ਼ੀ ਵਿੱਚ ਖੀਵੇ ਹੋਏ ਵਿਦਿਆਰਥੀਆਂ ਨੇ ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਚਲਾਈ। ਵਿਦਿਆਰਥੀਆਂ ਵੱਲੋਂ ਕੈਂਪਸ ਵਿੱਚ ਜੇਤੂ ਪਰੇਡ ਵੀ ਕੱਢੀ ਗਈ ਅਤੇ ਧਰਨਾ ਸਮਾਪਤ ਕਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਵਾਈਸ ਚਾਂਸਲਰ ਨੇ ਆਪਣੇ ਦਫ਼ਤਰ ਵਿੱਚ ਮੋਰਚੇ ਦੇ ਆਗੂਆਂ ਦੀ ਬੁਲਾਈ ਮੀਟਿੰਗ ਵਿੱਚ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਧਰਨਾ ਸਮਾਪਤ ਕਰਨ ਦੀ ਅਪੀਲ ਕੀਤੀ ਸੀ। ਮੀਟਿੰਗ ਦੌਰਾਨ ਰਜਿਸਟਰਾਰ ਵਾਈ ਪੀ ਵਰਮਾ, ਡੀ ਐੱਸ ਡਬਲਿਯੂ ਪ੍ਰੋ. ਅਮਿਤ ਚੌਹਾਨ ਵੀ ਹਾਜ਼ਰ ਸਨ।

Advertisement

ਪ੍ਰੋ. ਰੇਨੂ ਵਿੱਗ ਨੇ ਦੱਸਿਆ ਕਿ ਜਾਰੀ ਸ਼ਡਿਊਲ ਮੁਤਾਬਕ ਨਵੀਂ ਚੁਣੀ ਜਾਣ ਵਾਲੀ ਸੈਨੇਟ ਦੀ ਮਿਆਦ ਪੂਰੇ ਚਾਰ ਸਾਲ ਹੋਵੇਗੀ। ਚੋਣ ਪ੍ਰਕਿਰਿਆ 7 ਸਤੰਬਰ 2026 ਨੂੰ ਸ਼ੁਰੂ ਹੋਵੇਗੀ। ਤਕਨੀਕੀ ਅਤੇ ਪ੍ਰੋਫੈਸ਼ਨਲ ਕਾਲਜਾਂ ਦੇ ਸਟਾਫ ਦੀ ਚੋਣ 7 ਸਤੰਬਰ ਨੂੰ, ਯੂਨੀਵਰਸਿਟੀ ਦੇ ਸਿੱਖਿਆ ਵਿਭਾਗਾਂ ਦੇ ਪ੍ਰੋਫ਼ੈਸਰਾਂ ਦੀ ਚੋਣ 14 ਸਤੰਬਰ, ’ਵਰਸਿਟੀ ਦੇ ਹੀ ਸਿੱਖਿਆ ਵਿਭਾਗਾਂ ਦੇ ਐਸੋਸੀਏਟ ਪ੍ਰੋਫ਼ੈਸਰਾਂ ਅਤੇ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਸ਼੍ਰੇਣੀ ਦੀ ਚੋਣ 14 ਸਤੰਬਰ, ਆਰਟਸ ਕਾਲਜਾਂ ਦੇ ਮੁਖੀਆਂ ਦੀ ਕਾਂਸਟੀਚੁਐਂਸੀ ਦੀ ਚੋਣ 20 ਸਤੰਬਰ, ਗ੍ਰੈਜੂਏਸ਼ਨ ਕਾਂਸਟੀਚੁਐਂਸੀ ਦੀ ਚੋਣ 20 ਸਤੰਬਰ, ਯੂਨੀਵਰਸਿਟੀ ਦੀਆਂ ਵੱਖ-ਵੱਖ ਫੈਕਲਟੀਜ਼ ਵਿੱਚੋਂ ਚੋਣ 4 ਅਕਤੂਬਰ ਨੂੰ ਕਰਵਾਈ ਜਾਵੇਗੀ। ਸੈਨੇਟਰ ਰਵਿੰਦਰ ਬਿੱਲਾ ਧਾਲੀਵਾਲ, ਸੰਦੀਪ ਸੀਕਰੀ, ਵਿਦਿਆਰਥੀ ਆਗੂ ਸੰਦੀਪ, ਰਮਨਪ੍ਰੀਤ, ਗਗਨ, ਜੋਬਨ, ਅਵਤਾਰ ਸਿੰਘ, ਵਿੱਕੀ ਧਨੋਆ, ਸਾਰਾਹ ਸ਼ਰਮਾ ਆਦਿ ਨੇ ਇਸ ਨੂੰ ਮੋਰਚੇ ਦੀ ਇਤਿਹਾਸਕ ਜਿੱਤ ਦੱਸਿਆ।

 

 

Advertisement
Show comments