ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਂਦਰ ਵੱਲੋਂ ਟ੍ਰਿਬਿਊਨ ਚੌਕ ਫਲਾਈਓਵਰ ਲਈ 240 ਕਰੋੜ ਰੁਪਏ ਮਨਜ਼ੂਰ

ਟੈਂਡਰ ਜਲਦੀ ਮੰਗੇ ਜਾਣਗੇ; ਡੇਢ ਸਾਲ ’ਚ ਮੁਕੰਮਲ ਹੋਵੇਗਾ ਪ੍ਰਾਜੈਕਟ
Advertisement

ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਥੋਂ ਦੇ ਟ੍ਰਿਬਿਊਨ ਚੌਕ ’ਤੇ ਪ੍ਰਸਤਾਵਿਤ ਫਲਾਈਓਵਰ ਦੇ ਨਿਰਮਾਣ ਲਈ 240 ਕਰੋੜ ਰੁਪਏ ਦੇ ਸੋਧੇ ਹੋਏ ਖਰੜੇ ਨੂੰ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ।

ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਪ੍ਰਵਾਨਗੀ ਅੱਜ ਦਿੱਲੀ ਵਿੱਚ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਹੁਣ ਫਲਾਈਓਵਰ ਪ੍ਰੋਜੈਕਟ ਲਈ ਬੋਲੀ ਮੰਗਵਾਉਣ ਲਈ ਨਵਾਂ ਟੈਂਡਰ ਜਾਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ 16 ਤੋਂ 18 ਮਹੀਨਿਆਂ ਵਿਚ ਮੁਕੰਮਲ ਹੋਵੇਗਾ।

Advertisement

ਜਾਣਕਾਰੀ ਅਨੁਸਾਰ ਟ੍ਰਿਬਿਊਨ ਚੌਕ ’ਤੇ ਅੰਡਰਪਾਸ ਵਾਲੇ ਫਲਾਈਓਵਰ ਦੇ ਨਿਰਮਾਣ ਨੂੰ ਮੰਤਰਾਲੇ ਵਲੋਂ 11 ਫਰਵਰੀ, 2019 ਨੂੰ 183.74 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ। ਇਹ ਫਲਾਈਓਵਰ 1.6 ਕਿਲੋਮੀਟਰ ਲੰਬਾ ਹੋਵੇਗਾ ਤੇ ਇਹ ਸਰਕਾਰੀ ਹਸਪਤਾਲ ਸੈਕਟਰ 32 ਗੋਲ ਚੱਕਰ ਤੋਂ ਦੱਖਣ ਮਾਰਗ ’ਤੇ ਰੇਲਵੇ ਓਵਰਬ੍ਰਿਜ ਤੱਕ ਬਣਾਇਆ ਜਾਵੇਗਾ। ਟ੍ਰਿਬਿਊਨ ਚੌਕ 'ਤੇ ਆਵਾਜਾਈ ਨੂੰ ਸੌਖਾਲਾ ਕੀਤਾ ਜਾਵੇਗਾ ਜਿੱਥੇ ਰੋਜ਼ਾਨਾ 1.43 ਲੱਖ ਤੋਂ ਵੱਧ ਵਾਹਨ ਗੁਜ਼ਰਦੇ ਹਨ। ਇਸ ਪ੍ਰਾਜੈਕਟ ਲਈ ਸੱਤ ਸੌ ਦਰੱਖਤ ਕੱਟੇ ਜਾਣੇ ਸਨ ਜਿਸ ਖ਼ਿਲਾਫ਼ ਰਨ ਕਲੱਬ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ਨੇ ਪਹਿਲੀ ਮਈ ਨੂੰ ਇਸ ਪ੍ਰੋਜੈਕਟ ਲਈ ਰੁੱਖਾਂ ਦੀ ਕਟਾਈ 'ਤੇ ਰੋਕ ਹਟਾ ਦਿੱਤੀ ਸੀ। ਇਹ ਫਲਾਈਓਵਰ ਟ੍ਰਿਬਿਊਨ ਚੌਕ 'ਤੇ ਆਵਾਜਾਈ ਨੂੰ ਸੌਖਾ ਬਣਾਏਗਾ, ਜਿੱਥੇ ਰੋਜ਼ਾਨਾ 1.43 ਲੱਖ ਤੋਂ ਵੱਧ ਵਾਹਨਾਂ ਦੀ ਵੱਡੀ ਆਵਾਜਾਈ ਹੁੰਦੀ ਹੈ, ਜਿਸ ਵਿੱਚ 1.35 ਲੱਖ ਯਾਤਰੀ ਕਾਰ ਯੂਨਿਟ (ਪੀਸੀਯੂ) ਸ਼ਾਮਲ ਹਨ, ਇਸ ਪ੍ਰੋਜੈਕਟ ਦਾ ਨੀਂਹ ਪੱਥਰ 3 ਮਾਰਚ, 2019 ਨੂੰ ਰੱਖਿਆ ਗਿਆ ਸੀ।

Advertisement