ਸਿਟਕੋ ਦੇ ਹੋਟਲਾਂ ’ਚ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਸ਼ੁਰੂ
ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਵੱਲੋਂ ਮਹਿਮਾਨ ਨਿਵਾਜ਼ੀ ਨੈੱਟਵਰਕ ਵਿੱਚ ਮਹਿਮਾਨਾਂ ਦੀ ਸੁਵਿਧਾ ਦੇ ਮੱਦੇਨਜ਼ਰ ਅੱਜ ਹੋਟਲ ਸ਼ਿਵਾਲਿਕਵਿਊ ਵਿੱਚ ਆਪਣਾ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਲਾਂਚ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਨੇ ਸਿਟਕੋ ਦੇ ਚੇਅਰਮੈਨ...
Advertisement
ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਵੱਲੋਂ ਮਹਿਮਾਨ ਨਿਵਾਜ਼ੀ ਨੈੱਟਵਰਕ ਵਿੱਚ ਮਹਿਮਾਨਾਂ ਦੀ ਸੁਵਿਧਾ ਦੇ ਮੱਦੇਨਜ਼ਰ ਅੱਜ ਹੋਟਲ ਸ਼ਿਵਾਲਿਕਵਿਊ ਵਿੱਚ ਆਪਣਾ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਲਾਂਚ ਕੀਤਾ ਗਿਆ। ਇਸ ਦਾ ਉਦਘਾਟਨ ਮੁੱਖ ਸਕੱਤਰ ਐੱਚ ਰਾਜੇਸ਼ ਪ੍ਰਸਾਦ, ਨੇ ਸਿਟਕੋ ਦੇ ਚੇਅਰਮੈਨ ਸਵਪਨਿਲ ਐੱਮ ਨਾਇਕ, ਮੈਨੇਜਿੰਗ ਡਾਇਰੈਕਟਰ ਹਰੀ ਕਲਿਕਟ ਅਤੇ ਮੁੱਖ ਜਨਰਲ ਮੈਨੇਜਰ ਪਵਿੱਤਰ ਸਿੰਘ ਦੀ ਮੌਜੂਦਗੀ ਵਿੱਚ ਕੀਤਾ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸੈਂਟਰਲ ਰਿਜ਼ਰਵੇਸ਼ਨ ਸਿਸਟਮ ਰਾਹੀਂ ਹੋਟਲ ਮਾਊਂਟਵਿਊ, ਹੋਟਲ ਸ਼ਿਵਾਲਿਕਵਿਊ ਅਤੇ ਹੋਟਲ ਪਾਰਕਵਿਊ ਵਿੱਚ ਕਮਰੇ ਦੀ ਬੁਕਿੰਗ ਇੱਕ ਸਿੰਗਲ ਪਲੈਟਫਾਰਮ ਮੁਹੱਈਆ ਕਰਵਾਇਆ ਗਿਆ ਹੈ।
Advertisement
Advertisement