ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਨਮ ਅਸ਼ਟਮੀ ਮੌਕੇ ਮੰਦਰਾਂ ’ਚ ਲੱਗੀਆਂ ਰੌਣਕਾਂ

ਮੁਕੇਸ਼ ਕੁਮਾਰ ਚੰਡੀਗੜ੍ਹ, 7 ਸਤੰਬਰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ‘ਜਨਮ ਅਸ਼ਟਮੀ’ ਮੌਕੇ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦਾ ਖਾਸੀ ਭੀੜ ਰਹੀ। ਜਨਮ ਅਸ਼ਟਮੀ ਨੂੰ ਲੈ ਕੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਅਤੇ ਅੱਜ...
ਸਨਾਤਨ ਧਰਮ ਮੰਦਰ ’ਚ ਬਾਲ ਗੋਪਾਲ ਨੂੰ ਝੂਲਾ ਝੁਲਾਉਂਦੇ ਹੋਏ ਕਮਾਂਡੈਂਟ ਕਮਲ ਸਿਸੋਦੀਆ।
Advertisement

ਮੁਕੇਸ਼ ਕੁਮਾਰ

ਚੰਡੀਗੜ੍ਹ, 7 ਸਤੰਬਰ

Advertisement

ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਵਸ ‘ਜਨਮ ਅਸ਼ਟਮੀ’ ਮੌਕੇ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦਾ ਖਾਸੀ ਭੀੜ ਰਹੀ। ਜਨਮ ਅਸ਼ਟਮੀ ਨੂੰ ਲੈ ਕੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਸੀ ਅਤੇ ਅੱਜ ਸਵੇਰ ਤੋਂ ਹੀ ਸ਼ਹਿਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਰਹੀ।

ਕ੍ਰਿਸ਼ਨ ਦੇ ਪਹਿਰਾਵੇ ’ਚ ਸਜੇ ਬੱਚੇ ਨੂੰ ਮੰਦਰ ਿਲਜਾਂਦਾ ਹੋਇਆ ਸ਼ਰਧਾਲੂ। -ਫੋਟੋ: ਪ੍ਰਦੀਪ ਤਿਵਾੜੀ

ਸੈਕਟਰ-36 ਸਥਿਤ ਇਸਕੌਨ ਮੰਦਰ ਅਤੇ ਸੈਕਟਰ-20 ਸਥਿਤ ਮੱਠ ਮੰਦਰ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਇਥੇ ਭਵਨ ’ਚ ਕ੍ਰਿਸ਼ਨ ਦੇ ਕੌਤਕਾਂ ਨਾਲ ਸਬੰਧਿਤ ਝਾਕੀਆਂ ਖਿੱਚ ਦਾ ਕੇਂਦਰ ਰਹੀਆਂ। ਉਧਰ ਸੈਕਟਰ-46 ਸਥਿਤ ਸ੍ਰੀ ਸਨਾਤਨ ਧਰਮ ਮੰਦਰ ਭਗਵਾਨ ਸ੍ਰੀ ਕ੍ਰਿਸ਼ਨ ਦੀ ਭਗਤੀ ਦੇ ਨਾਲ ਨਾਲ ਦੇਸ਼ ਭਗਤੀ ਦੇ ਰੰਗ ਵਿੱਚ ਵੀ ਡੁੱਬਿਆ ਨਜ਼ਰ ਆਇਆ। ਇਥੇ ਸੈਕਟਰ-43 ਸਥਿਤ ਸੀਆਰਪੀਐੱਫ ਦੀ 13ਵੀਂ ਬਟਾਲੀਅਨ ਦੇ ਜਵਾਨ ਬਟਾਲੀਅਨ ਦੀ ਕਮਾਂਡੈਂਟ ਕਮਲ ਸਿਸੋਦੀਆ ਨਾਲ ਕ੍ਰਿਸ਼ਨ ਜਨਮ ਅਸ਼ਟਮੀ ਮਹਾਉਤਸਵ ਵਿੱਚ ਹਿੱਸਾ ਲੈਣ ਲਈ ਸੈਕਟਰ-46 ਸਥਿਤ ਮੰਦਰ ਪੁੱਜੇ ਅਤੇ ਪੂਜਾ ਵਿੱਚ ਸ਼ਾਮਲ ਹੋਏ। ਉਨ੍ਹਾਂ ਦਾ ਮੰਦਰ ਪੁੱਜਣ ‘ਤੇ ਮੰਦਰ ਸਭਾ ਦੇ ਪ੍ਰਧਾਨ ਜਤਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਵਤ ਨੇ ਸਵਾਗਤ ਕੀਤਾ ਅਤੇ ਮੰਦਰ ਦੇ ਪੁਜਾਰੀਆਂ ਨੇ ਪੂਜਾ ਕਰਵਾਈ। ਕਮਾਂਡੈਂਟ ਕਮਲ ਸਿਸੋਦੀਆ ਨੇ ਦੇਸ਼ ਦੀ ਏਕਤਾ, ਅਖੰਡਤਾ, ਸ਼ਾਂਤੀ, ਆਪਸੀ ਭਾਈਚਾਰੇ ਅਤੇ ਦੇਸ਼ਵਾਸੀਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕੀਤੀ। ਕਮਾਂਡੈਂਟ ਸਿਸੋਦੀਆ ਨੇ ਬਾਲ ਗੋਪਾਲ ਨੂੰ ਝੂਲਾ ਵੀ ਝੁਲਾਇਆ।

Advertisement
Show comments