ਸੀ ਬੀ ਐੱਸ ਈ ਵੱਲੋਂ ਬੋਰਡ ਜਮਾਤਾਂ ਦੀ ਪ੍ਰੀਖਿਆ ਲਈ ਮਾਰਕਿੰਗ ਸਕੀਮ ਜਾਰੀ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੈੱਸ ਈ) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਮਾਰਕਿੰਗ ਸਕੀਮ ਅੱਜ ਜਾਰੀ ਕਰ ਦਿੱਤੀ। ਅੰਗਰੇਜ਼ੀ ਇਲੈਕਟਿਵ, ਹਿੰਦੀ ਇਲੈਕਟਿਵ, ਸੰਸਕ੍ਰਿਤ ਇਲੈਕਟਿਵ, ਗਣਿਤ ਆਦਿ ਵਿਸ਼ਿਆਂ ਲਈ ਥਿਊਰੀ ਪੇਪਰ 80 ਅੰਕਾਂ ਦਾ ਹੋਵੇਗਾ ਜਦੋਂ ਕਿ ਅੰਦਰੂਨੀ ਮੁਲਾਂਕਣ 20 ਅੰਕਾਂ ਦਾ ਹੋਵੇਗਾ। ਅਰਥ ਸ਼ਾਸਤਰ, ਸਮਾਜ ਸ਼ਾਸਤਰ, ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਲਈ ਥਿਊਰੀ ਪੇਪਰ 80 ਅੰਕਾਂ ਦਾ ਹੋਵੇਗਾ ਜਦੋਂ ਕਿ ਪ੍ਰਾਜੈਕਟ ਵਰਕ 20 ਅੰਕਾਂ ਦਾ ਹੋਵੇਗਾ। ਮਨੋਵਿਗਿਆਨ ਲਈ ਥਿਊਰੀ ਪੇਪਰ 70 ਅੰਕਾਂ ਦੇ ਨਾਲ-ਨਾਲ ਪ੍ਰੈਕਟੀਕਲ ਲਈ 30 ਅੰਕਾਂ ਦਾ ਹੋਵੇਗਾ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ ਅਤੇ ਬਾਇਓਟੈਕਨਾਲੋਜੀ ਦੀ ਥਿਊਰੀ 70 ਅੰਕਾਂ ਦੀ ਹੋਵੇਗੀ ਤੇ ਪ੍ਰੈਕਟੀਕਲ ਲਈ 30 ਅੰਕ ਹੋਣਗੇ। ਬਾਰ੍ਹਵੀਂ ਜਮਾਤ ਦੀ ਜਿਓਗਰਫੀ ਲਈ ਥਿਊਰੀ ਦੇ 70 ਅੰਕ ਤੇ ਪ੍ਰੈਕਟੀਕਲ ਦੇ 30 ਅੰਕ ਹੋਣਗੇ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਸਕੂਲ ਇਸ ਪੱਤਰ ਅਨੁਸਾਰ ਹੀ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦੇ ਅੰਕ ਦੇਣ।
