ਸੀ ਬੀ ਐੱਸ ਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਫਾਈਨਲ ਡੇਟਸ਼ੀਟ ਜਾਰੀ
ਦਸਵੀਂ ਜਮਾਤ ਪ੍ਰੀਖਿਆ 17 ਫਰਵਰੀ ਤੋਂ 10 ਮਾਰਚ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਤੋਂ 9 ਅਪਰੈਲ ਦਰਮਿਆਨ ਹੋਵੇਗੀ
Advertisement
Advertisement
CBSE Board Exams 2026 Class 10, 12 Final Datesheet Releasedਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ ਬੀ ਐੱਸ ਈ) ਨੇ ਅੱਜ ਦਸਵੀਂ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦੀ ਫਾਈਨਲ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪ੍ਰੀਖਿਆਵਾਂ 17 ਫਰਵਰੀ ਤੋਂ 9 ਅਪਰੈਲ ਦਰਮਿਆਨ ਹੋਣਗੀਆਂ। ਦਸਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਤੋਂ 10 ਮਾਰਚ ਤੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ 17 ਫਰਵਰੀ ਤੋਂ 9 ਅਪਰੈਲ ਦਰਮਿਆਨ ਹੋਵੇਗੀ। ਇਹ ਪ੍ਰੀਖਿਆਵਾਂ ਸਵੇਰੇ ਸਾਢੇ ਦਸ ਵਜੇ ਸ਼ੁਰੂ ਹੋਣਗੀਆਂ। ਸੀਬੀਐਸਈ ਦੇ ਪ੍ਰੀਖਿਆਵਾਂ ਦੇ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਇਹ ਪਹਿਲੀ ਵਾਰ ਹੈ ਕਿ ਸੀਬੀਐਸਈ ਨੇ ਇੰਨੀ ਜਲਦੀ ਡੇਟਸ਼ੀਟ ਐਲਾਨੀ ਹੈ। ਇਸ ਤੋਂ ਪਹਿਲਾਂ ਸੀਬੀਐਸਈ ਨੇ 24 ਸਤੰਬਰ ਨੂੰ ਸੰਭਾਵੀ ਡੇਟਸ਼ੀਟ ਜਾਰੀ ਕੀਤੀ ਸੀ ਤੇ ਅੱਜ ਦੀ ਡੇਟਸ਼ੀਟ ਵਿਚ ਕੁਝ ਬਦਲਾਅ ਕੀਤੇ ਗਏ ਹਨ।
Advertisement
