CBSE: ਸੀਬੀਐੱਸਈ ਵੱਲੋਂ 34 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ
30 ਦਿਨਾਂ ਵਿੱਚ ਜਵਾਬ ਮੰਗਿਆ; ਸੀਬੀਐਸਈ ਦੇ ਨਾਂ ’ਤੇ ਫਰਜ਼ੀ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮਾਮਲਾ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਦਸੰਬਰ
Advertisement
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ ਦੇਸ਼ ਭਰ ਦੇ 34 ਸਕੂਲਾਂ ਨੂੰ ਸੀਬੀਐਸਈ ਦੀਆਂ ਹਦਾਇਤਾਂ ਦਾ ਪਾਲਣ ਨਾ ਕਰਨ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਬੋਰਡ ਨੇ ਇਨ੍ਹਾਂ ਸਕੂਲਾਂ ਤੋਂ ਤੀਹ ਦਿਨਾਂ ਅੰਦਰ ਜਵਾਬ ਵੀ ਮੰਗਿਆ ਹੈ। ਇਨ੍ਹਾਂ ਸਕੂਲਾਂ ਵਿਚ ਚੰਡੀਗੜ੍ਹ ਦੇ ਤਿੰਨ ਸਕੂਲ, ਪੰਜਾਬ ਤੇ ਹਰਿਆਣਾ ਦੇ ਕਈ ਸਕੂਲ ਵੀ ਸ਼ਾਮਲ ਹਨ। ਇਹ ਨੋਟਿਸ ਸੀਬੀਐਸਈ ਵਲੋਂ ਐਫੀਲੀਏਸ਼ਨ ਉਪ-ਨਿਯਮਾਂ, 2018 ਤਹਿਤ ਜਾਰੀ ਕੀਤੇ ਗਏ ਹਨ। ਇਨ੍ਹਾਂ ਨੋਟਿਸਾਂ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਸੀਬੀਐਸਈ ਬੋਰਡ ਸਕੂਲ ਗੇਮਜ਼ ਵੈਲਫੇਅਰ ਸੁਸਾਇਟੀ (ਸੀਬੀਐਸਈ-ਡਬਲਿਊਐਸਓ) ਖੇਡ ਮੁਕਾਬਲੇ ਕਰਵਾ ਰਹੀ ਹੈ ਜਿਸ ਵਿਚ ਉਕਤ ਸਕੂਲ ਹਿੱਸਾ ਲੈ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਸੀਬੀਐਸਈ ਨੇ ਸਕੂਲਾਂ ਨੂੰ ਚੌਕਸ ਕੀਤਾ ਸੀ ਕਿ ਇਨ੍ਹਾਂ ਖੇਡਾਂ ਨਾਲ ਸੀਬੀਐਸਈ ਦਾ ਕੋਈ ਲੈਣਾ ਦੇਣਾ ਨਹੀਂ ਹੈ।
Advertisement
