CBI: ਚੰਡੀਗੜ੍ਹ ਨਗ਼ਦੀ ਮਾਮਲਾ: ਸਾਬਕਾ ਜਸਟਿਸ ਨਿਰਮਲ ਯਾਦਵ ਬਰੀ
ਸੀਬੀਆਈ ਅਦਾਲਤ ਨੇ ਸੁਣਾਇਆ ਫੈਸਲਾ; ਨਿਰਮਲ ਯਾਦਵ ਦੇ ਘਰ ਭੇਜੇ ਗਏ ਸਨ 15 ਲੱਖ ਰੁਪਏ
Advertisement
ਚੰਡੀਗੜ੍ਹ, 27 ਮਾਰਚ
Chandigarh: Former HC judge Nirmal Yadav acquitted in cash-at-judge’s door case: ਇਥੋਂ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਇੱਥੇ ਉਸ ਵੇਲੇ ਦੀ ਜਸਟਿਸ ਨਿਰਮਲ ਯਾਦਵ ਦੇ ਘਰ ਭੇਜੀ ਗਈ ਨਗਦੀ ਮਾਮਲੇ ਵਿਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ। ਇਹ ਫੈਸਲਾ ਜਸਟਿਸ ਅਲਕਾ ਮਲਿਕ ਨੇ ਸੁਣਾਇਆ। ਇਹ ਪਤਾ ਲੱਗਿਆ ਹੈ ਕਿ ਨਿਰਮਲ ਯਾਦਵ ਸੁਣਵਾਈ ਵੇਲੇ ਹਾਜ਼ਰ ਨਹੀਂ ਸੀ। ਇਹ ਮਾਮਲਾ 17 ਸਾਲ ਪਹਿਲਾਂ ਦਾ ਹੈ।
Advertisement
Advertisement