ਮੰਦਰ ਦੀ ਗੋਲਕ ’ਚੋਂ ਨਕਦੀ ਚੋਰੀ
ਪੰਚਕੂਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਦੇ ਟਿੱਬੜੀਵਾਲਾ ਸ਼ਿਵ ਮੰਦਰ ਵਿਚੋਂ ਚੋਰਾਂ ਨੇ ਦਾਨ ਪੇਟੀ ਤੋੜ ਕੇ ਲਗਪਗ ਵੀਹ ਹਜ਼ਾਰ ਤੋਂ ਵੱਧ ਰੁਪਏ ਚੋਰੀ ਕਰ ਲਏ। ਚੰਡੀਮੰਦਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਘਟਨਾ ਦਾ ਪਤਾ ਪਿੰਡ ਦੀਆਂ...
Advertisement
ਪੰਚਕੂਲਾ ਜ਼ਿਲ੍ਹੇ ਦੇ ਰਾਮਗੜ੍ਹ ਪਿੰਡ ਦੇ ਟਿੱਬੜੀਵਾਲਾ ਸ਼ਿਵ ਮੰਦਰ ਵਿਚੋਂ ਚੋਰਾਂ ਨੇ ਦਾਨ ਪੇਟੀ ਤੋੜ ਕੇ ਲਗਪਗ ਵੀਹ ਹਜ਼ਾਰ ਤੋਂ ਵੱਧ ਰੁਪਏ ਚੋਰੀ ਕਰ ਲਏ। ਚੰਡੀਮੰਦਰ ਥਾਣੇ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਘਟਨਾ ਦਾ ਪਤਾ ਪਿੰਡ ਦੀਆਂ ਕੁਝ ਔਰਤਾਂ ਸਵੇਰੇ ਮੰਦਰ ਵਿੱਚ ਪੂਜਾ ਕਰਨ ਲਈ ਪਹੁੰਚਣ ਮਗਰੋਂ ਲੱਗਾ, ਜਿੱਥੇ ਗੋਲਕ ਸੀਸੀਟੀਵੀ ਕੈਮਰਾ ਟੁੱਟੇ ਹੋਏ ਸਨ। ਦੋ ਮੁਲਜ਼ਮਾਂ ਨੇ ਚੋਰੀ ਦੀ ਘਟਨਾ ਅੰਜਾਮ ਦਿੱਤੀ। ਮੰਦਰ ਕਮੇਟੀ ਦੇ ਮੈਂਬਰ ਕ੍ਰਿਸ਼ਨ ਕੁਮਾਰ ਨੇ ਘਟਨਾ ਦੀ ਸ਼ਿਕਾਇਤ ਥਾਣਾ ਸੈਕਟਰ 25 ’ਚ ਦਰਜ ਕਰਵਾਈ ਗਈ। ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
Advertisement
Advertisement
