ਗੋਬਿੰਦਗੜ੍ਹ ਕੌਂਸਲ ਦੇ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ ਮੰਡੀ ਗੋਬਿੰਦਗੜ੍ਹ, 10 ਜੁਲਾਈ ਮੰਡੀ ਗੋਬਿੰਦਗੜ੍ਹ ਪੁਲੀਸ ਨੇ ਮਲਕੀਤ ਸਿੰਘ ਵਾਸੀ ਅੰਬੇ ਮਾਜਰਾ ਖ਼ਿਲਾਫ਼ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜ ਵਿੱਚ ਵਿਘਨ ਪਾਉਣ, ਕਰਮਚਾਰੀਆਂ ਦੇ ਨਾਲ ਕਥਿਤ ਗਾਲੀ-ਗਲੋਚ ਕਰਨ ਅਤੇ ਕਥਿਤ 50 ਹਜ਼ਾਰ ਰੁਪਏ ਮੰਗਣ ਦੇ ਦੋਸ਼...
Advertisement
ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 10 ਜੁਲਾਈ
Advertisement
ਮੰਡੀ ਗੋਬਿੰਦਗੜ੍ਹ ਪੁਲੀਸ ਨੇ ਮਲਕੀਤ ਸਿੰਘ ਵਾਸੀ ਅੰਬੇ ਮਾਜਰਾ ਖ਼ਿਲਾਫ਼ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਕਾਰਜ ਵਿੱਚ ਵਿਘਨ ਪਾਉਣ, ਕਰਮਚਾਰੀਆਂ ਦੇ ਨਾਲ ਕਥਿਤ ਗਾਲੀ-ਗਲੋਚ ਕਰਨ ਅਤੇ ਕਥਿਤ 50 ਹਜ਼ਾਰ ਰੁਪਏ ਮੰਗਣ ਦੇ ਦੋਸ਼ ਹੇਠ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਉਸ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਮਲੋਹ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਅਧੀਨ ਨਾਭਾ ਜੇਲ੍ਹ ਭੇਜ ਦਿੱਤਾ। ਪੁਲਪਸ ਨੇ ਦਸਿਆ ਕਿ ਕੌਂਸਲ ਦੇ ਲੇਖਾਕਾਰ ਵਿਕਰਾਂਤ ਵਰਮੀ ਨੇ ਇੱਕ ਸ਼ਿਕਾਇਤ ਕਾਰਜਸਾਧਕ ਅਫ਼ਸਰ ਨੂੰ ਸੌਂਪੀ ਸੀ। ਇਸ ਮਗਰੋਂ ਕਾਰਵਾਈ ਕਰਦਿਆਂ ਮੰਡੀ ਗੋਬਿੰਦਗੜ੍ਹ ਪੁਲੀਸ ਦੇ ਜਾਂਚ ਅਧਿਕਾਰੀ ਕਰਮਜੀਤ ਸਿੰਘ ਨੇ ਮਾਮਲੇ ਦੀ ਜਾਂਚ ਉਪਰੰਤ ਰਿਪੋਰਟ ਮੁੱਖ ਅਫ਼ਸਰ ਨੂੰ ਸੌਪ ਦਿੱਤੀ, ਜਿਨ੍ਹਾਂ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ।
Advertisement